ਪੰਚਕੂਲਾ: ਪਿੰਜੋਰ ਅਤੇ ਕਾਲਕਾ ਵਿੱਚ ਡੇਂਗੂ ਬੁਖਾਰ ਨਾਲ ਹੋਈਆਂ 15 ਮੌਤਾਂ ਦੀ ਜਾਂਚ ਲਈ ਬਣਾਈਆਂ ਗਈਆਂ ਤਿੰਨ ਟੀਮਾਂ ਨੇ ਜਾਂਚ ਦਾ ਕੰਮ ਸ਼ੁਰੂ ਕੀਤਾ ਹੈ। ਸਿਹਤ ਵਿਭਾਗ ਦੀਆਂ ਇਹ ਟੀਮਾਂ ਪੀਜੀਆਈ, ਯਮੁਨਾ ਨਗਰ ਅਤੇ ਪੰਚਕੂਲਾ ਤੋਂ ਹਨ। ਇਹ ਟੀਮਾਂ ਜਿਉਂਦੇ ਮੱਛਰਾਂ ਨੂੰ ਫੜ੍ਹ ਕੇ ਉਹਨਾਂ ਦੀ ਪਰਜਾਤੀ ਦਾ ਪਤਾ ਕਰਨਗੀਆਂ ਅਤੇ ਮੱਛਰਾਂ ਦੇ ਲਾਰਵੇ ਦੇ ਟੈਸਟ ਕਰਨਗੀਆਂ। ਇਸੇ ਤਰ੍ਹਾਂ ਇਹ ਟੀਮਾਂ ਬੁਖਾਰ ਨਾਲ ਮਰਨ ਵਾਲਿਆਂ ਦੀਆਂ ਮੌਤਾਂ ਦਾ ਕਾਰਨ ਲੱਭਣਗੀਆਂ। ਪੰਚਕੂਲਾ ਦੀ ਸਿਵਲ ਸਰਜਨ ਡਾ. ਮੁਕਤਾ ਕੁਮਾਰ ਨੇ ਕਿਹਾ ਕਿ ਉਹ ਪਾਣੀ ਦੀ ਸਟਰੇਜ ਨਾ ਕਰਨ। ਜਿਹੜੀਆਂ ਸਿਹਤ ਵਿਭਾਗ ਦੀਆਂ ਟੀਮਾਂ ਮੱਛਰਾਂ ਦੀ ਜਾਂਚ ਕਰ ਰਹੀਆਂ ਹਨ ਉਨ੍ਹਾਂ ਨਾਲ ਸਿਹਤ ਵਿਭਾਗ ਦੀਆਂ ਐਟੋਮੋਲਾਜੀ ਟੀਮਾਂ ਵੀ ਸਰਵੇਖਣ ਕਰ ਰਹੀਆਂ ਹਨ। -ਪੱਤਰ ਪ੍ਰੇਰਕ