ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇੰਜੀਨੀਅਰਿੰਗ ਵਿੰਗ ਦੀਆਂ ਵੱਖ-ਵੱਖ ਟੀਮਾਂ ਨੇ 8 ਤੋਂ 17 ਅਕਤੂਬਰ ਤੱਕ ਜ਼ੋਨ -1 ਅਤੇ 2 ਅਧੀਨ ਆਉਂਦੀਆਂ ਵੱਖ-ਵੱਖ ਪਾਰਕਿੰਗ ਸਾਈਟਾਂ ਦੀ ਜਾਂਚ ਕੀਤੀ। ਜ਼ੋਨ -1 (32 ਪਾਰਕਿੰਗ ਸਾਈਟਾਂ) ’ਤੇ ਕੀਤੇ ਨਿਰੀਖਣ ਦੌਰਾਨ ਬੇਤਰਤੀਬ ਢੰਗ ਨਾਲ ਪਾਰਕਿੰਗ ਲਈ ਠੇਕੇਦਾਰ ਦਾ 10,000 ਰੁਪਏ ਦਾ ਚਲਾਨ ਕੀਤਾ ਗਿਆ। ਜ਼ੋਨ -2 (ਸੈਕਟਰ 5, 8, 9, 17 ਅਤੇ 22) ਵਿੱਚ ਬਹੁਤ ਸਾਰੀਆਂ ਉਲੰਘਣਾਵਾਂ ਜਿਵੇਂ ਬੇਤਰਤੀਬੀ ਪਾਰਕਿੰਗ, ਬਿਨਾਂ ਵਰਦੀ ਤੋਂ ਕਰਮਚਾਰੀ ਮਿਲਣ ’ਤੇ ਠੇਕੇਦਾਰ ਨੂੰ ਉਲੰਘਣਾ ਲਈ 70,000 ਰੁਪਏ ਦੇ ਚਲਾਨ ਕੱਟੇ ਗਏ। ਕਮਿਸ਼ਨਰ ਨੇ ਪਾਰਕਿੰਗ ਸਾਈਟਾਂ ਦੀ ਉਲੰਘਣਾ ਦਾ ਗੰਭੀਰ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਨ ਤੋਂ ਇਲਾਵਾ ਠੇਕੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ।