ਪੱਤਰ ਪ੍ਰੇਰਕ
ਮੋਰਿੰਡਾ, 25 ਜੂਨ
ਇੱਥੋਂ ਦੇ ਚਮਕੌਰ ਸਾਹਿਬ ਚੌਕ ਵਿੱਚ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਕਾਰਨ ਇਕ ਗੱਡੀ ਪਲਟ ਗਈ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਇਕ ਪਿੱਕਅੱਪ ਗੱਡੀ ਹਿਮਾਚਲ ਪ੍ਰਦੇਸ਼ ਤੋਂ ਸਾਮਾਨ ਲੈ ਕੇ ਪਟਿਆਲਾ ਜਾ ਰਹੀ ਸੀ। ਜਾਣਕਾਰੀ ਅਨੁਸਾਰ ਜਲ ਸਪਲਾਈ ਤੇ ਸੀਵਰੇਜ ਵਿਭਾਗ, ਸੜਕ ਨਿਰਮਾਣ ਵਿਭਾਗ ਅਤੇ ਟੈਲੀਫੋਨ ਵਿਭਾਗ ਵੱਲੋਂ ਸੜਕਾਂ ਪੁੱਟੀਆਂ ਹੋਈਆਂ ਹਨ। ਟੋਇਆਂ ਕਾਰਨ ਪਿਕਅੱਪ ਗੱਡੀ ਦੀ ਇੱਕ ਇਨੋਵਾ ਕਾਰ ਨਾਲ ਟਕਰਾ ਗਈ, ਜਿਸ ਮਗਰੋਂ ਪਿਕਅਪ ਪਲਟ ਗਈ, ਜਦ ਕਿ ਇਨੋਵਾ ਕਾਰ ਦੇ ਚਾਲਕ ਨੇ ਸੰਤੁਲਨ ਵਿਗੜਨ ਉਪਰੰਤ ਗੱਡੀ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ। ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਸ ਦੌਰਾਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।