ਚੰਡੀਗੜ੍ਹ ਦੀਆਂ 11 ਮਾਰਕੀਟਾਂ ’ਚ ਜਿਸਤ/ਟਾਂਕ ਫਾਰਮੂਲਾ 24 ਤੱਕ ਵਧਾਇਆ

ਸੈਕਟਰ 18 ਦੀ ਇਲੈਕਟ੍ਰੋਨਿਕ ਮਾਰਕੀਟ ਵਿੱਚ ਵੀ ਲਾਗੂ ਹੋਵੇਗਾ ਫਾਰਮੂਲਾ

ਚੰਡੀਗੜ੍ਹ ਦੀਆਂ 11 ਮਾਰਕੀਟਾਂ ’ਚ ਜਿਸਤ/ਟਾਂਕ ਫਾਰਮੂਲਾ 24 ਤੱਕ ਵਧਾਇਆ

ਆਤਿਸ਼ ਗੁਪਤਾ

ਚੰਡੀਗੜ੍ਹ, 14 ਅਗਸਤ

ਸਿਟੀ ਬਿਊਟੀਫੁੱਲ ਵਿੱਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿਚਲੀਆਂ 11 ਭੀੜ-ਭੜੱਕੇ ਵਾਲੀਆਂ ਬੂਥ ਮਾਰਕੀਟਾਂ ਵਿੱਚ ਲਾਗੂ ਕੀਤਾ ਔਡ/ਈਵਨ (ਜਿਸਤ/ਟਾਂਕ) ਫਾਰਮੂਲਾ 24 ਅਗਸਤ ਤੱਕ ਵਧਾ ਦਿੱਤਾ ਹੈ। ਪ੍ਰਸ਼ਾਸਨ ਨੇ ਸੈਕਟਰ-18 ਵਿਚਲੀ ਇਲੈਕਟ੍ਰੋਨਿਕ ਮਾਰਕੀਟ ਨੂੰ ਵੀ ਇਸ ਫਾਰਮੂਲੇ ਅਧੀਨ ਲੈ ਆਂਦਾ ਹੈ। ਸੈਕਟਰ-22 ਦੀਆਂ ਜਿਨ੍ਹਾਂ 4 ਮੋਬਾਈਲ ਮਾਰਕੀਟਾਂ ਨੂੰ ਪਹਿਲਾਂ ਬੰਦ ਕੀਤਾ ਸੀ ਉਹ ਵੀ 24 ਅਗਸਤ ਤੱਕ ਬੰਦ ਰਹਿਣਗੀਆਂ। ਇਹ ਹੁਕਮ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਵੱਲੋਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਔਡ/ਈਵਨ ਅਧੀਨ ਆਉਂਦੀਆਂ ਮਾਰਕੀਟਾਂ ਵਿੱਚ ਜਿਹੜੇ ਚੈਂਬਰ/ਕੈਬਿਨ ਸਥਿਤ ਹਨ, ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ ਪਰ ਇਸ ਦਾ ਫ਼ੈਸਲਾ ਸਬੰਧਤ ਐੱਸਡੀਐੱਮ ਲੈਣਗੇ। ਸ੍ਰੀ ਪਰੀਦਾ ਨੇ ਦੱਸਿਆ ਕਿ ਸੈਕਟਰ-43 ਦੀ ਸਕੂਟਰ ਰਿਪੇਅਰ ਮਾਰਕੀਟ ਵੀ 24 ਅਗਸਤ ਤੱਕ ਹਰ ਐਤਵਾਰ ਬੰਦ ਰਹੇਗੀ। ਸੁਖਨਾ ਝੀਲ ’ਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਲੋਕਾਂ ਦੀ ਆਵਾਜਾਈ ’ਤੇ ਪਹਿਲਾਂ ਵਾਂਗ ਪਾਬੰਦੀ ਜਾਰੀ ਰਹੇਗੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All