ਚੰਡੀਗੜ੍ਹ: ਐਲਾਂਟੇ ਮਾਲ ਚੰਡੀਗੜ੍ਹ ਵਿੱਚ ਪੰਜਾਬੀ ਫਿਲਮਾਂ ਦੀ ਅਦਾਕਾਰਾ ਜਪੁਜੀ ਖਹਿਰਾ ਨੇ ‘ਸ੍ਰੀ ਇੰਡੀਅਨ ਅਵਤਾਰ’ ਨਾਂ ਵਾਲੇ ਸਟੋਰ ਦਾ ਉਦਘਾਟਨ ਕੀਤਾ। ਉਸ ਨੇ ਕਿਹਾ ਕਿ ਇਹ ਸਟੋਰ ਇੱਥੋਂ ਦੇ ਲੋਕਾਂ ਲਈ ਨਵੇਂ ਫੈਸ਼ਨ ਦੇ ਕਿਫਾਇਤੀ ਪਹਿਰਾਵੇ ਪੇਸ਼ ਕਰੇਗਾ। ਇਸ ਮੌਕੇ ‘ਸ੍ਰੀ ਇੰਡੀਅਨ ਅਵਤਾਰ’ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸੀਤਲ ਕਪੂਰ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਦੇ ਵਿਕਸਤ ਤੇ ਗਲੋਬਲ ਫੈਸ਼ਨ ਰੁਝਾਨ ਨੂੰ ਸਮਝਦੇ ਹਨ ਅਤੇ ਉਨ੍ਹਾਂ ਲਈ ਨਵਾਂ ਬਸੰਤ ਸਮਰ-2021 ਸੰਗ੍ਰਹਿ ਪੇਸ਼ ਕਰ ਰਹੇ ਹਨ।
-ਵਪਾਰ ਪ੍ਰਤੀਨਿਧ