ਚੰਡੀਗੜ੍ਹ (ਟਨਸ): ਬੀਐੱਸਐੱਫ ਦੇ ਡਾਇਰੈਕਟਰ ਪੰਕਜ ਕੁਮਾਰ ਸਿੰਘ ਨੇ ਚੰਡੀਗੜ੍ਹ ਇੰਡਸਟੀਰੀਅਲ ਏਰੀਆ ਫੇਸ-2 ਵਿੱਚ ਸਥਿਤ-3 ਬੀਆਰਡੀ ਵਿੱਚ ਬਣਾਏ ਨਵੇਂ ਪ੍ਰਸ਼ਾਸਨਿਕ ਬਲਾਕ ਦਾ ਉਦਘਾਟਨ ਕੀਤਾ। ਬੀਐੱਸਐੱਫ ਦੇ ਨਵੇਂ ਪ੍ਰਸ਼ਾਸਨਿਕ ਬਲਾਕ ਲਈ ਸਾਲ 2005 ਵਿੱਚ 3 ਏਕੜ ਜ਼ਮੀਨ ਜਾਰੀ ਕੀਤੀ ਗਈ ਸੀ, ਜਿੱਥੇ ਬਲਾਕ ਬਣਾਉਣ ਦਾ ਕੰਮ 2018 ਵਿੱਚ ਸ਼ੁਰੂ ਕੀਤਾ ਗਿਆ। ਇਹ ਬਲਾਕ 17.66 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸ ਮੌਕੇ ਬੀਐੱਸਐੱਫ ਦੇ ਪੱਛਮੀ ਕਮਾਂਡ ਦੇ ਪ੍ਰਮੁੱਖ ਪੀਵੀ ਰਾਮਾ ਸ਼ਾਸਤਰੀ, ਐੱਸਪੀ ਚੌਧਰੀ ਵਿਸ਼ੇਸ਼ ਡਾਇਰੈਕਟਰ ਅਤੇ ਵੱਡੀ ਗਿਣਤੀ ਵਿੱਚ ਬੀਐੱਸਐੱਫ ਦੇ ਅਧਿਕਾਰੀ ਹਾਜ਼ਰ ਸਨ।