ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਅਕਤੂਬਰ
ਦੇਸ਼ ਭਰ ਵਿੱਚ ਇੱਕ ਮਜ਼ਬੂਤ ਸਟਾਰਟਅੱਪ ਸਭਿਆਚਾਰ ਦਾ ਨਿਰਮਾਣ ਕਰਨ ਲਈ ਅਟਲ ਕਮਿਊਨਿਟੀ ਇਨੋਵੇਸ਼ਨ ਸੈਂਟਰ (ਏਸੀਆਈਸੀ) ਆਰਅਆਈਐੱਸਈ ਐਸੋਸੀਏਸ਼ਨ ਸੀਜੀਸੀ ਲਾਂਡਰਾਂ ਨੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਫਲੈਗਸ਼ਿਪ ਪ੍ਰੋਗਰਾਮ ਅਰਥਾਤ ਐਨ ਵਿਜ਼ਨ ਇਨਕਿਊਬੇਸ਼ਨ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ 17 ਸਟਾਰਟਅੱਪ ਏਸੀਆਈਸੀ-ਆਰਅਆਈਐੱਸਈ ਨਾਲ ਜੁੜ ਚੁੱਕੇ ਹਨ। ਜਿਨ੍ਹਾਂ ਨੂੰ 11 ਮਹੀਨਿਆਂ ਦੇ ਸਮੇਂ ਵਿੱਚ ਇਨਕਿਊਬੇਟ ਕੀਤਾ ਜਾਵੇਗਾ। ਇਹ ਕੋ ਵਰਕਿੰਗ ਸਪੇਸ, ਕੰਪਿਊਟਰ ਸੁਵਿਧਾਵਾਂ ਅਤੇ ਡਰੋਨ ਟੈਕਨਾਲੋਜੀ, ਸਾਈਬਰ ਸੁਰੱਖਿਆ ਅਤੇ 3-ਡੀ ਪ੍ਰੀਟਿੰਗ ਵਿੱਚ ਉੱਨਤ ਲੈਬਾਂ ਤੱਕ ਪਹੁੰਚ ਪ੍ਰਦਾਨ ਕਰੇਗਾ। ਪੰਜਾਬ ਇਨਫੋਟੈੱਕ ਦੇ ਡੀਜੀਐੱਮ ਸੁਨੀਲ ਚਾਵਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਏਸੀਆਈਸੀ-ਆਰਅਆਈਐੱਸਈ ਪੰਜੀਕ੍ਰਿਤ ਯੁਵਾ ਉੱਦਮੀਆਂ ਨੂੰ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਤਮ ਨਿਰਭਰ ਭਾਰਤ ਦਾ ਨਿਰਮਾਣ ਕਰਨ ਲਈ ਪ੍ਰੇਰਿਤ ਕੀਤਾ।