ਸ਼ਸ਼ੀ ਪਾਲ ਜੈਨ
ਖਰੜ, 27 ਅਪਰੈਲ
ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿਦਰ ਸਿੰਘ ਕੰਗ ਨੇ ਅੱਜ ਖਰੜ ਵਿਖੇ ਆਪਣੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਹੋਰ ਆਗੂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਇਸ ਗੱਲ ਦਾ ਫੈਸਲਾ ਕਰਨਗੀਆਂ ਕਿ ਦੇਸ਼ ਲੋਕ ਸ਼ਾਹੀ ਨਾਲ ਚੱਲਣ ਜਾਂ ਤਾਨਾਸ਼ਾਹੀ ਨਾਲ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸ਼ਹਿਰ ਵਿਚ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਖਰੜ ਹਲਕਾ ਸਾਰੇ ਪੰਜਾਬ ਵਿਚ ਪਹਿਲੇ ਨੰਬਰ ਦਾ ਹਲਕਾ ਹੋਵੇ। ਉਨ੍ਹਾਂ ਕਿਹਾ ਕਿ ਰਿਸ਼ਵਤ ਮੰਗਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।