ਪੱਤਰ ਪ੍ਰੇਰਕ
ਖਰੜ, 7 ਮਈ
ਵਾਰਡ ਨੰਬਰ-6 ਦੇ ਕੌਂਸਲਰ ਰਾਜਿੰਦਰ ਸਿੰਘ ਵੱਲੋਂ ਪਾਸ ਕਰਵਾਏ ਬਰਸਾਤੀ ਪਾਣੀ ਦੇ ਨਿਕਾਸੀ ਦੇ ਕੰਮ ਦਾ ਉਦਘਾਟਨ ਨਗਰ ਕੌਂਸਲ ਦੇ ਪ੍ਰਧਾਨ ਜਸਪ੍ਰੀਤ ਕੌਰ ਲੌਗੀਆਂ ਅਤੇ ਸਮੂਹ ਮੈਂਬਰਾਂ ਨੇ ਵਾਰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ। ਇਸ ਸਬੰਧੀ ਰਾਜਿੰਦਰ ਸਿੰਘ (ਨੰਬਰਦਾਰ) ਨੇ ਦੱਸਿਆ ਹੈ ਕਿ ਵਾਰਡ ਵਿੱਚੋਂ ਮਾਤਾ ਗੁਜਰੀ ਗੁਰਦੁਆਰਾ ਸਾਹਿਬ ਵਾਲੀ ਰੋਡ ਲੰਘਦੀ ਹੈ। ਵਾਰਡ ਵਾਸੀਆਂ ਵੱਲੋਂ ਪੁਰਾਣੀ ਮੰਗ ਸੀ ਕਿ ਬਰਸਾਤ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਸ ਸੜਕ ’ਤੇ ਬਹੁਤ ਜ਼ਿਆਦਾ ਪਾਣੀ ਖੜ੍ਹ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਪਾਈਪ ਪਾਉਣ ਤੋਂ ਬਾਅਦ ਦੁਬਾਰਾ ਵਧੀਆ ਤਰੀਕੇ ਨਾਲ ਇਸ ਰੋਡ ਨੂੰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਈਪ ਪਾਉਣ ਸਮੇਂ ਕਈ ਦੁਕਾਨਾਂ ਦੇ ਰੈੱਪ ਪੋੜੀਆਂ, ਥੜੇ ਅਤੇ ਪਾਈਪ ਟੁੱਟਣਗੇ, ਇਸ ਕਰਕੇ ਵਾਰਡ ਵਾਸੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ। ਇਸ ਮੌਕੇ ਕੇਸਰ ਸਿੰਘ, ਨਵਦੀਪ ਸਿੰਘ ਬੱਬੂ, ਹਰਪ੍ਰੀਤ ਸਿੰਘ ਗੁਜਰਾਲ, ਅਮਨਦੀਪ ਸਿੰਘ, ਗੁਰਾਪਲ ਸਿੰਘ, ਗੋਬਿੰਦਰ ਸਿੰਘ ਚੀਮਾ ਆਦਿ ਮੌਜੂਦ ਸਨ।