ਪੱਤਰ ਪ੍ਰੇਰਕ
ਲਾਲੜੂ, 16 ਸਤੰਬਰ
ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ ਹੰਡੇਸਰਾ ਪੁਲੀਸ ਨੇ ਗੱਟਕੇ ਨਾਲ ਭਰੇ ਹੋਏ ਟਿੱਪਰ ਨੂੰ ਜ਼ਬਤ ਕੀਤਾ ਹੈ ਜਦ ਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਾਈਨਿੰਗ ਇੰਸਪੈਕਟਰ ਡੇਰਾਬਸੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਅੰਬਾਲਾ-ਨਰਾਇਣਗੜ੍ਹ ਮੁੱਖ ਸੜਕ ’ਤੇ ਲੱਕੀ ਢਾਬੇ ਕੋਲ ਖੜ੍ਹੀ ਸੀ, ਇਸੇ ਦੌਰਾਨ ਉਨ੍ਹਾਂ ਨੇ ਗਟਕੇ ਨਾਲ ਭਰੇ ਹੋਏ ਟਿੱਪਰ ਨੂੰ ਚੈਕਿੰਗ ਲਈ ਰੋਕਿਆ ਤਾਂ ਚਾਲਕ ਮੌਕੇ ’ਤੇ ਕੋਈ ਕਾਗਜ਼ ਨਾ ਦਿਖਾ ਸਕਿਆ। ਉਹ ਮਾਈਨਿੰਗ ਵਿਭਾਗ ਦੀ ਟੀਮ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਮਾਈਨਿੰਗ ਇੰਸਪੈਕਟਰ ਦੀ ਸ਼ਿਕਾਇਤ ’ਤੇ ਫਰਾਰ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।