ਹਾਊਸਿੰਗ ਬੋਰਡ ਨੇ ਫਲੈਟਾਂ ਦੀਆਂ ਅਣਅਧਿਕਾਰਤ ਉਸਾਰੀਆਂ ਢਾਹੀਆਂ : The Tribune India

ਹਾਊਸਿੰਗ ਬੋਰਡ ਨੇ ਫਲੈਟਾਂ ਦੀਆਂ ਅਣਅਧਿਕਾਰਤ ਉਸਾਰੀਆਂ ਢਾਹੀਆਂ

ਮੌਲੀ ਜਗਰਾਂ ਦੇ ਸੱਤ ਫਲੈਟਾਂ ’ਤੇ ਕੀਤੀ ਕਾਰਵਾਈ

ਹਾਊਸਿੰਗ ਬੋਰਡ ਨੇ ਫਲੈਟਾਂ ਦੀਆਂ ਅਣਅਧਿਕਾਰਤ ਉਸਾਰੀਆਂ ਢਾਹੀਆਂ

ਮੌਲੀ ਜਗਰਾਂ ਵਿੱਚ ਫਲੈਟਾਂ ਵਿੱਚ ਕੀਤੀਆਂ ਨਾਜਾਇਜ਼ ਉਸਾਰੀਆਂ ਹਟਾਉਂਦੀ ਹੋਈ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਟੀਮ।

ਮੁਕੇਸ਼ ਕੁਮਾਰ
ਚੰਡੀਗੜ੍ਹ, 17 ਅਗਸਤ

ਚੰਡੀਗੜ੍ਹ ਹਾਊਸਿੰਗ ਬੋਰਡ ਦੇ ਐਨਫੋਰਸਮੈਂਟ ਵਿੰਗ ਵਲੋਂ ਅੱਜ ਇਥੇ ਮੌਲੀ ਜਗਰਾਂ ਕਲੋਨੀ ਵਿੱਚ ਕੀਤੀ ਕਾਰਵਾਈ ਦੌਰਾਨ 7 ਰਿਹਾਇਸ਼ੀ ਯੂਨਿਟਾਂ ਨਵੀਆਂ ਅਤੇ ਅਣਅਧਿਕਾਰਤ ਉਸਾਰੀਆਂ ਨੂੰ ਹਟਾਇਆ ਗਿਆ। ਇਸ ਦੇ ਨਾਲ ਹੀ ਜਨਤਕ ਜ਼ਮੀਨਾਂ ’ਤੇ ਕੀਤੇ ਗਏ ਕਬਜ਼ਿਆਂ ਨੂੰ ਵੀ ਹਟਾਇਆ ਗਿਆ। ਬੋਰਡ ਦੇ ਸੀਈਓ ਯਸ਼ਪਾਲ ਗਰਗ ਨੇ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਇਥੇ 2 ਰਿਹਾਇਸ਼ੀ ਯੂਨਿਟਾਂ ਵਿੱਚ ਅਲਾਟੀਆਂ ਵਲੋਂ ਕੀਤੀਆਂ ਵਾਧੂ ਉਸਾਰੀਆਂ ਢਾਹ ਦਿੱਤੀਆਂ ਗਈਆਂ ਅਤੇ ਇਸ ਦੇ ਨਾਲ ਹੀ 5 ਹੋਰ ਰਿਹਾਇਸ਼ੀ ਯੂਨਿਟਾਂ ਵਿੱਚ ਸਰਕਾਰੀ ਜ਼ਮੀਨਾਂ ‘ਤੇ ਕੀਤੇ ਹੋਏ ਕਬਜ਼ੇ ਵੀ ਹਟਾਏ ਗਏ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਬੋਰਡ ਵਲੋਂ ਇਨ੍ਹਾਂ ਰਿਹਾਇਸ਼ੀ ਯੂਨਿਟਾਂ ਵਿਰੁੱਧ ਕੀਤੀ ਕਾਰਵਾਈ ਦੌਰਾਨ ਹਾਊਸਿੰਗ ਬੋਰਡ ਵਲੋਂ ਕੀਤੇ ਗਏ ਖਰਚਾ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਅਤੇ ਇਹ ਸਾਰਾ ਖਰਚਾ ਇਨ੍ਹਾਂ ਯੂਨਿਟਾਂ ਦੇ ਅਲਾਟੀਆਂ ਕੋਲੋਂ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਇਨ੍ਹਾਂ ਅਲਾਟੀਆਂ ਦੇ ਫਲੈਟਾਂ ਦੀ ਅਲਾਟਮੈਂਟਾਂ ਨੂੰ ਰੱਦ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਐਨਫੋਰਸਮੈਂਟ ਵਿੰਗ ਵਲੋਂ ਸ਼ਹਿਰ ਵਿੱਚ ਬੋਰਡ ਦੇ ਫਲੈਟਾਂ ਵਿੱਚ ਤਾਜਾ ਉਸਾਰੀਆਂ ਕਰਨ ਵਾਲਿਆਂ ’ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਅਜਿਹੇ ਡਿਫਾਲਟਰਾਂ ਦੀ ਪਛਾਣ ਕਰਨ ਲਈ ਬੋਰਡ ਦੀਆਂ ਟੀਮਾਂ ਰੋਜ਼ਾਨਾ ਨਿਰੀਖਣ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਐਨਫੋਰਸਮੈਂਟ ਵਿੰਗ ਵੱਲੋਂ ਜਾਂਚ ਦੌਰਾਨ ਮਿਲਣ ਵਾਲੇ ਡਿਫਾਲਟਰਾਂ ਨੂੰ ਅਗਲੇਰੀ ਉਸਾਰੀ ਨੂੰ ਤੁਰੰਤ ਰੋਕਣ ਅਤੇ ਉਸ ਨੂੰ ਹਟਾਉਣ ਦੇ ਨਿਰਦੇਸ਼ ਦੇ ਨਾਲ ਮੌਕੇ ‘ਤੇ ਚਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਬੋਰਡ ਦੇ ਅਲਾਟੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਫਲੈਟਾਂ ਵਿੱਚ ਕਿਸੇ ਵੀ ਨਵੀਂ ਤਰ੍ਹਾਂ ਦੀ ਉਸਾਰੀ ਜਾਂ ਕੋਈ ਹੋਰ ਬਦਲਾਅ ਨਾ ਕਰਨ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਿਗਰਟਾਂ ਦੀਆਂ ਦੁਕਾਨਾਂ ਦੀ ਚੈਕਿੰਗ

ਚੰਡੀਗੜ੍ਹ ਪ੍ਰਸ਼ਾਸਨ ਦੇ ਨੇ ਅੱਜ ਸ਼ਹਿਰ ਵਿੱਚ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਦੀ ਵਿਕਰੀ ਨੂੰ ਲੈ ਕੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿੱਚ ਸਿਗਰਟ ਤੇ ਪਾਨ ਬੀੜੀ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ। ਪ੍ਰਸ਼ਾਸਨ ਦੇ ਲੀਗਲ ਮੇਟ੍ਰੋਲਾਜੀ ਵਿੰਗ ਦੇ ਇੰਸਪੈਕਟ ਲਲਿਤ ਮੋਹਨ ਅਤੇ ਨਵਨੀਤ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਇਸ ਚੈਕਿੰਗ ਦੌਰਾਨ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿੱਚ ਕੁੱਲ੍ਹ 15 ਦੁਕਾਨਾਂ ‘ਤੇ ਚੈਕਿੰਗ ਕੀਤੀ ਗਈ। ਇਸ ਦੌਰਾਨ ਸੈਕਟਰ 32 ਵਿੱਚ ਦੋ ਦੁਕਾਨਾਂ ‘ਤੇ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਦੀ ਵਿਕਰੀ ਨੂੰ ਲੈ ਕੇ ਚਾਲਾਨ ਕੱਟੇ ਗਏ ਅਤੇ ਪਾਬੰਦੀਸ਼ੁਦਾ ਸਿਗਰਟਾਂ ਦੇ ਪੈਕਟਾਂ ਨੂੰ ਜ਼ਬਤ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All