ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 23 ਅਗਸਤ
ਚੰਡੀਗੜ ਸ਼ਹਿਰ ਦੇ ਨਜ਼ਦੀਕ ਵਸੇ ਹੋਏ ਕਸਬਾਨੁਮਾ ਪਿੰਡ ਨਵਾਂ ਗਾਉਂ ਵਿੱਚ ਗਲੀਆਂ-ਨਾਲੀਆਂ ਅਤੇ ਬਰਸਾਤੀ ਗੰਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਭਾਰੀ ਬਾਰਸ਼ ਹੋਣ ਕਰਕੇ ਗੰਦਾ ਪਾਣੀ ਗਲੀਆਂ/ਨਾਲੀਆਂ ਵਿੱਚ ਖੜ੍ਹ ਗਿਆ ਹੈ ਅਤੇ ਵੱਡੀ ਗਿਣਤੀ ਲੋਕਾਂ ਦੇ ਘਰਾਂ ਅਤੇ ਸਿਵਲ ਪਸ਼ੂ ਡਿਸਪੈਂਸਰੀ ਸਮੇਤ ਨੱਗਰ ਕੌਂਸਲ ਦੇ ਦਫਤਰ ਵਿੱਚ ਮੀਂਹ ਦਾ ਪਾਣੀ ਵੜ ਗਿਆ ਹੈ। ਮਨਜੀਤ ਸਿੰਘ ਕੰਬੋਜ, ਗੁਰਵਿੰਦਰ ਸਿੰਘ, ਬਲਵੀਰ ਸਿੰਘ,ਵਿਕਰਮ ਕਪੂਰ, ਗੁਰਧਿਆਨ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨਗਰ ਪੰਚਾਇਤ ਨਵਾਂ ਗਾਉਂ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਗਲੀਆਂ-ਨਾਲੀਆਂ ਦੇ ਪਾਣੀ ਦੀ ਸਹੀ ਨਿਕਾਸੀ ਕਰਵਾ ਕੇ ਥਾਂ ਥਾਂ ਫੈਲੇ ਕੂੜਾ ਕਰਕਟ ਦੀ ਸਫ਼ਾਈ ਪਹਿਲ ਦੇ ਆਧਾਰ ਉੱਤੇ ਕਰਵਾਈ ਜਾਵੇ। ਇਸੇ ਤਰ੍ਹਾਂ ਬਾਰਸ਼ ਹੋਣ ਨਾਲ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਨਾਲ ਸਬੰਧਤ ਪਿੰਡਾਂ ਤੀੜਾ, ਤੋਗਾਂ, ਛੋਟੀ ਪੜਛ, ਕੰਸਾਲਾ,ਪੜੌਲ ਆਦਿ ਦੀਆਂ ਨਦੀਆਂ ਵਿੱਚ ਵੀ ਬਰਸਾਤ ਦਾ ਭਾਰੀ ਆਇਆ।