ਬਨੂੜ: ਇਸ ਖੇਤਰ ਦੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਵਿੱਚੋਂ ਪਾਰਟੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਰਾਜਪੁਰਾ ਹਲਕੇ ਤੋਂ ਵਿਧਾਇਕ ਚੁਣੀ ਗਈ ਨੀਨਾ ਮਿੱਤਲ ਦਾ ਸਨਮਾਨ ਕੀਤਾ ਗਿਆ। ਐਡਵੋਕੇਟ ਬਿਕਰਮਜੀਤ ਪਾਸੀ, ਐਡਵੋਕੇਟ ਕਿਰਨਜੀਤ ਪਾਸੀ, ਆੜ੍ਹਤੀ ਬਿੱਟੂ ਪਾਸੀ, ਕਰਨ ਪਾਸੀ, ਸਿਕੰਦਰ ਸਿੰਘ, ਸੁੱਖਾ ਬਨੂੜ ਆਦਿ ਦੀ ਅਗਵਾਈ ਹੇਠ ਵੱਖ-ਵੱਖ ਵਫ਼ਦਾਂ ਨੇ ਵਿਧਾਇਕਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਿੱਤ ਲਈ ਵਧਾਈ ਦਿੱਤੀ। ਇਸੇ ਤਰ੍ਹਾਂ ਭਟੀਰਸ ਤੋਂ ਤਰਨਜੀਤ ਸਿੰਘ ਸੰਧੂ, ਗੁਰਜੀਤ ਸਿੰਘ, ਸੁਖਵੰਤ ਸਿੰਘ ਗੋਲਡੀ ਆਦਿ ਨੇ ਨੀਨਾ ਮਿੱਤਲ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ