ਖਰੜ: ਸਾਇਸ਼ਾ ਗੁਪਤਾ (7) ਨੇ ਬੀਤੇ ਦਿਨੀਂ ਸੋਨੀ ਟੀਵੀ ਦੇ ਸੁਪਰ ਸਟਾਰ ਸਿੰਗਰ-2 ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕਰਕੇ ਸੈਕਿੰਡ ਰਨਰਅੱਪ ਦੀ ਪੁਜ਼ੀਸ਼ਨ ਹਾਸਲ ਕੀਤੀ। ਬੀਤੀ ਰਾਤ ਖਰੜ ਪਹੁੰਚਣ ’ਤੇ ਸ਼ਹਿਰ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਇਸ਼ਾ ਗੁਪਤਾ ਸੰਨੀ ਇੰਨਕਲੇਵ ਦੀ ਵਸਨੀਕ ਹੈ। ਉਸ ਦੇ ਦਾਦਾ ਜਗਦੀਸ਼ ਗੁਪਤਾ ਨੇ ਦੱਸਿਆ ਕਿ ਉਹ ਚੌਥੀ ਕਲਾਸ ਦੀ ਵਿਦਿਆਰਥਣ ਹੈ ਅਤੇ ਉਸ ਨੇ ਲਾਲ ਕਮਲ ਮਿਊਜ਼ਿਕ ਅਕੈਡਮੀ ਤੋਂ ਆਪਣੇ ਗੁਰੂ ਲਾਲ ਕਮਲ ਤੋਂ ਪਿਛਲੇ ਸਾਲ ਤੋਂ ਗਾਇਕੀ ਦੇ ਗੁਰ ਸਿੱਖੇ ਹਨ। -ਪੱਤਰ ਪ੍ਰੇਰਕ