ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 29 ਸਤੰਬਰ
ਯੂਥ ਆਫ਼ ਪੰਜਾਬ ਨੇ ਇੱਥੋਂ ਦੇ ਸੈਕਟਰ-78 ਦੇ ਬਹੁ-ਮੰਤਵੀ ਖੇਡ ਭਵਨ ਵਿੱਚ ਇੱਕ ਸਮਾਗਮ ਕਰਵਾ ਕੇ ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਹਾਲੀ ਦੇ 80 ਦੇ ਕਰੀਬ ਅਥਲੀਟਾਂ ਅਤੇ ਉਨ੍ਹਾਂ ਦੇ ਕੋਚਾਂ ਸਵਰਨ ਸਿੰਘ ਅਤੇ ਮਲਕੀਤ ਸਿੰਘ ਬੈਦਵਾਣ ਦਾ ਵਿਸ਼ੇਸ਼ ਸਨਮਾਨ ਕੀਤਾ। ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਜੈਸਵਾਲ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਜ਼ਿਲ੍ਹੇ ਦੇ ਅਥਲੀਟਾਂ ਨੂੰ ਕਸਰਤ ਲਈ ਲੋੜੀਂਦਾ ਖੇਡ ਮੈਦਾਨ ਮੁਹੱਈਆ ਕਰਾਉਣ ਦਾ ਭਰੋਸਾ ਦਿਵਾਇਆ। ਬੱਚਿਆਂ ਨੂੰ ਯਾਦਗਾਰੀ ਚਿੰਨ੍ਹਾਂ ਤੋਂ ਇਲਾਵਾ ਫ਼ਲ, ਜੂਸ ਵੀ ਵੰਡੇ ਗਏ। ਇਸ ਮੌਕੇ ਰਾਜ ਰਾਣੀ, ਮਨਦੀਪ ਕੌਰ, ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਮਿੰਦਰ ਸੋਹਾਣਾ, ਯੂਥ ਆਫ ਪੰਜਾਬ ਦੇ ਪ੍ਰਧਾਨ ਰਮਾਂਕਾਂਤ ਕਾਲੀਆ, ਵਿੱਕੀ ਮਨੌਲੀ, ਲੱਕੀ ਕੁਰਾਲੀ, ਵੀਨੂੰ ਕੁਰਾਲੀ, ਰਵੀ ਮਨੌਲੀ, ਗੁਰਜੀਤ ਮਾਮਾ, ਮਨਜੀਤ ਸਿੰਘ ਸੋਹਾਣਾ, ਮਨਦੀਪ ਸਿੰਘ, ਦਰਸ਼ਨ ਸਿੰਘ, ਸਿਮਰਨਜੀਤ ਸਿੰਘ, ਰਾਜਨ ਪੁਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।