ਖਰੜ: ਇੱਥੇ ਸਿਟੀ ਥਾਣੇ ਦੇ ਏਐੱਸਆਈ ਪ੍ਰੇਮਚੰਦ ਨੂੰ ਬੀਤੇ ਦਿਨੀ ਸੜਕ ’ਤੇ ਡਿੱਗਿਆ ਪਿਆ ਮੋਬਾਈਲ ਮਿਲਿਆ ਜੋ ਉਸ ਨੇ ਮਾਲਿਕ ਦੇ ਸਪੁਰਦ ਕਰ ਦਿੱਤਾ। ਪੁਲੀਸ ਕਰਮੀ ਪ੍ਰੇਮਚੰਦ ਨੇ ਦੱਸਿਆ ਕਿ ਕੱਲ੍ਹ ਉਨ੍ਹਾਂ ਨੂੰ ਬਡਾਲਾ ਰੋਡ ਉਤੇ ਐਪਲ ਦਾ ਆਈਫੋਨ ਬਰਾਮਦ ਹੋਇਆ। ਮਗਰੋਂ ਉਸ ਵੱਲੋਂ ਫੋਨ ਮਾਲਿਕ ਦੀ ਭਾਲ ਕੀਤੀ ਗਈ ਜਿਸ ਦੀ ਪਛਾਣ ਰਣਜੀਤ ਸਿੰਘ ਵਾਸੀ ਚੁੰਨੀ ਵੱਜੋ ਹੋਈ। ਉਸ ਨੇ ਅੱਜ ਮੋਬਾਈਲ ਫੋਨ ਮਾਲਕ ਨੂੰ ਸੌਪ ਦਿੱਤਾ। ਇਸ ਮੌਕੇ ਇੰਸਪੇਕਟਰ ਨਿਧਾਨ ਸਿੰਘ , ਏਐੱਸਆਈ ਹਰਵਿੰਦਰ ਸਿੰਘ ਵੀ ਮੌਜੂਦ ਸਨ। -ਪੱਤਰ ਪ੍ਰੇਰਕ