ਲਾਲੜੂ: ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਗਰੁੱਪ ਦੇ 18 ਵਿਦਿਆਰਥੀਆਂ ਨੇ 26 ਤੋਂ 29 ਜੂਨ ਤੱਕ ਚਾਰ ਰੋਜ਼ਾ ਹਾਈਕਿੰਗ ਟਰੈਕਿੰਗ ਐਂਡ ਨੇਚਰ ਸਟੱਡੀ ਕੈਂਪ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਲਾਇਆ ਗਿਆ। ਕੈਂਪ ਦੇ ਇੰਚਾਰਜ ਲੈਕਚਰਾਰ ਫਿਜ਼ੀਕਸ-ਕਮ-ਸਕੱਤਰ ਭਾਰਤ ਸਕਾਊਟ ਐਂਡ ਗਾਈਡ ਮੁਹਾਲੀ ਲਖਵਿੰਦਰ ਸਿੰਘ ਸਨ। ਕੈਂਪ ਵਿੱਚ ਸ਼ਾਮਲ ਸਕਾਉਟ ਮਾਸਟਰ ਅਮ੍ਰਿਤਪਾਲ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਟੇਟ ਆਰਗੋਨਾਇਜ਼ਰ ਕਮਿਸ਼ਨਰ ਭਾਰਤ ਸਕਾਉਟ ਐਂਡ ਗਾਈਡ ਪੰਜਾਬ ਉਕਾਰ ਸਿੰਘ ਅਤੇ ਨੀਟਾ ਕਸ਼ਯਪ ਨੇ ਕੈਂਪ ਦੀ ਅਗਵਾਈ ਕੀਤੀ। ਕੈਂਪ ਵਿੱਚ ਮਾਧਵੀ ਰਾਣੀ, ਸੁਦੀਕਸ਼ਾ, ਸੁਦੀਪਾ, ਵਿਸ਼ੂ, ਸਰੀਸਟੀ ਨੇਗੀ, ਮਨਪ੍ਰੀਤ ਕੌਰ, ਤੰਨੂ ਰਾਣੀ, ਕਰੀਤਿਕਾ, ਹਰਮਨਪ੍ਰੀਤ ਕੌਰ, ਗੋਤਮ ਧੀਮਾਨ, ਅਨੂਭਵ ਰਾਣਾ, ਨਿਖਿਲ, ਅੰਕਿਤ, ਦਮਨਦੀਪ ਸਿੰਘ, ਪ੍ਰਿੰਸ, ਗੁਰਮੀਤ ਸਿੰਘ, ਰਾਕੇਸ਼ ਕੁਮਾਰ ਅਤੇ ਜਗਪ੍ਰੀਤ ਸਿੰਘ ਨਾਮਕ ਵਿਦਿਆਰਥੀਆਂ ਨੇ ਭਾਗ ਲਿਆ। -ਪੱਤਰ ਪ੍ਰੇਰਕ