ਨਵੀਂ ਦਿੱਲੀ, 11 ਜੁਲਾਈ
ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਹੈ ਕਿ ਉਤਰੀ ਭਾਰਤ ਦੇ ਕਈ ਖੇਤਰਾਂ ਵਿਚ 12 ਜੁਲਾਈ ਨੂੰ ਸਵੇਰੇ ਭਾਰੀ ਮੀਂਹ ਪਵੇਗਾ। ਇਸ ਤੋਂ ਪਹਿਲਾਂ ਮੌਸਮ ਵਿਭਾਗ ਦੇ ਅਨੁਮਾਨ ਗਲਤ ਸਿੱਧ ਹੋਏ ਸਨ, ਮੌਸਮ ਵਿਭਾਗ ਨੇ ਕਿਹਾ ਸੀ ਕਿ 11 ਜੁਲਾਈ ਨੂੰ ਭਰਵਾਂ ਮੀਂਹ ਪਵੇਗਾ ਪਰ ਭਰਵਾਂ ਮੀਂਹ ਨਹੀਂ ਪਿਆ ਜਦਕਿ ਅੱਜ ਸ਼ਾਮ ਪੰਜਾਬ ਦੇ ਕਈ ਹਿੱਸਿਆਂ ਤੇ ਚੰਡੀਗੜ੍ਹ ਵਿਚ ਮੌਸਮ ਖੁਸ਼ਗਵਾਰ ਜ਼ਰੂਰ ਹੋ ਗਿਆ ਹੈ। ਇਥੇ ਕਈ ਥਾਵਾਂ ਤੇ ਮੀਂਹ ਦੇ ਸਿਰਫ ਛਿੱਟੇ ਪਏ ਤੇ ਠੰਢੀਆਂ ਹਵਾਵਾਂ ਚੱਲੀਆਂ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮੋਹਪਾਤਰਾ ਨੇ ਕਿਹਾ ਕਿ ਉਤਰੀ ਭਾਰਤ ਤੇ ਦਿੱਲੀ ਵਿਚ ਅਗਲੇ ਦਿਨਾਂ ਵਿਚ ਭਰਵੀਂ ਮੌਨਸੂਨ ਹੋਣ ਲਈ ਹਾਲਾਤ ਸਾਜ਼ਗਾਰ ਹਨ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਉਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਹਨੇਰੀ ਵੀ ਆਵੇਗੀ।-ਪੀਟੀਆਈ