ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 17 ਅਗਸਤ
ਇਥੇ ਸਿਹਤ ਵਿਭਾਗ ਨੇ ਬਲਾਕ ਅਧੀਨ ਪੈਂਦੇ ਪਿੰਡ ਜਿਨ੍ਹਾਂ ਦਾ ਮਲੇਰੀਆ ਪਾਜ਼ੇਟਿਵ ਏਪੀਆਈ ਇਕ ਤੋਂ ਵੱਧ ਹੈ, ਉਨ੍ਹਾਂ ਪਿੰਡਾਂ ਵਿੱਚ ਘਰ-ਘਰ ਜਾ ਕੇ ਐੱਲਐੱਲਆਈਐੱਨ ਮੱਛਰਦਾਨੀਆਂ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਡਾ. ਸੰਗੀਤਾ ਜੈਨ ਨੇ ਅੱਜ ਪਿੰਡ ਡੇਰਾ ਜਗਾਧਰੀ ਵਿੱਚ ਸਥਾਨਕ ਵਾਸੀਆਂ ਨੂੰ ਮੱਛਰਦਾਨੀਆਂ ਵੰਡ ਕੇ ਮੁਹਿੰਮ ਸ਼ੁਰੂ ਕੀਤੀ। ਇਸ ਲਈ ਹੁਣ ਤੱਕ ਦੇ ਤਜਰਬਿਆਂ ਮੁਤਾਬਕ ਇਨਾਂ ਮੱਛਰਦਾਨੀਆਂ ਹੇਠਾਂ ਸੋਣ, ਮਲੇਰੀਆ ਦੀ ਰੋਕਥਾਮ ਲਈ ਇੱਕ ਪ੍ਰਭਾਵਸ਼ਾਲੀ ਉਪਰਾਲੇ ਵੱਜੋਂ ਸਾਬਿਤ ਹੋਇਆ ਹਨ। ਮੱਛਰਦਾਨੀਆਂ ਰੁਕਾਵਟ ਵੱਜੋਂ ਕੰਮ ਕਰਦੀਆਂ ਹਨ ਅਤੇ ਮੱਛਰਾਂ ’ਤੇ ਵਿਅਕਤੀ ਦਰਮਿਆਨ ਸੰਪਰਕ ਦੇ ਜ਼ੋਖ਼ਮ ਨੂੰ ਦੂਰ ਕਰਦੀਆਂ ਹਨ। ਇਸ ਨਾਲ ਮਲੇਰੀਆ ਫੈਲਣ ਤੋਂ ਰੋਕਣ ਵਿੱਚ ਮਦਦ ਮਿਲਦੀ ਹੈ। ਇਸ ਮੌਕੇ ਉਨ੍ਹਾਂ ਨੇ ਲੋਕਨੂੰ ਨੂੰ ਦੱਸਿਆ ਕਿ ਇਹ ਬੁਖ਼ਾਰ ਮਾਦਾ ਐਨਾਫਲਾਈਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ ’ਤੇ ਇਹ ਰਾਤ ਤੇ ਦਿਨ ਵੇਲੇ ਕੱਟਦੇ ਹਨ।