ਪੱਤਰ ਪ੍ਰੇਰਕ
ਖਰੜ, 15 ਮਾਰਚ
ਡਰੀਮ ਹੋਮਜ਼ ਨੇੜੇ ਗੁਰੂ ਨਾਨਕ ਕਲੋਨੀ ਦੇ ਕੁਝ ਵਸਨੀਕਾਂ ਵੱਲੋਂ ਅੱਜ ਸਿਲੰਡਰਾਂ ਵਿੱਚੋਂ ਘਰੇਲੂ ਗੈਸ ਚੋਰੀ ਕਰਦਿਆਂ ਗੈਸ ਸਪਲਾਈ ਕਰਨ ਵਾਲੀ ਏਜੰਸੀ ਦੇ ਕਰਮਚਾਰੀਆਂ ਨੂੰ ਰੰਗੇ ਹੱਥੀਂ ਫੜ ਲਿਆ। ਸੁਸਾਇਟੀ ਦੇ ਅਹੁਦੇਦਾਰਾਂ ਨੇ ਇਸ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਕਲੋਨੀ ਦੇ ਇੱਕ ਅਹੁਦੇਦਾਰ ਨੇ ਕਿਹਾ ਕਿ ਇਹ ਸਿਲੰਡਰ ਇੱਕ ਮਹੀਨਾ ਨਹੀਂ ਚੱਲਦਾ ਅਤੇ ਲੋਕੀ ਅਕਸਰ ਸ਼ਿਕਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਕਰਕੇ ਸਬੰਧਿਤ ਏਜੰਸੀ ਦਾ ਲਾਇਸੈਂਸ ਰੱਦ ਕੀਤਾ ਜਾਵੇ। ਐੱਸਡੀਐੱਮ ਹਿਮਾਂਸ਼ੂ ਜੈਨ ਨੇ ਤੁਰੰਤ ਖਰੜ ਦੀ ਡੀਐੱਸਪੀ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰੇ।