ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਅਕਤੂਬਰ
ਆਰਟਿਸਟ ਵੈੱਲਫੇਅਰ ਐਸੋਸੀਏਸ਼ਨ ਅੰਬਾਲਾ ਅਤੇ ਪੁਲੀਸ ਡੀਏਵੀ ਪਬਲਿਕ ਸਕੂਲ ਅੰਬਾਲਾ ਸ਼ਹਿਰ ਦੀ ਸਾਂਝ-ਭਿਆਲੀ ਨਾਲ ਅੱਜ ਸਕੂਲ ਵਿਚ 10 ਰੋਜ਼ਾ ਹਰਿਆਣਵੀ ਲੋਕ-ਨਾਚ ਵਰਕਸ਼ਾਪ ਸ਼ੁਰੂ ਹੋ ਗਈ ਜਿਸ ਦੀ ਰਸਮੀ ਸ਼ੁਰੂਆਤ ਪ੍ਰਿੰਸੀਪਲ ਡਾ.ਵਿਕਾਸ ਕੋਹਲੀ ਨੇ ਕੀਤੀ। ਵਰਕਸ਼ਾਪ ਵਿਚ ਬਤੌਰ ਸਿੱਖਿਅਕ ਸੀਨੀਅਰ ਕੋਚ ਬੁੱਧ ਰਾਮ ਮੱਟੂ ਬੱਚਿਆਂ ਨੂੰ ਹਰਿਆਣਵੀ ਲੋਕ ਸਭਿਆਚਾਰ ਤੋਂ ਜਾਣੂ ਕਰਵਾਉਣਗੇ। ਪ੍ਰਿੰਸੀਪਲ ਨੇ ਕਿਹਾ ਕਿ ਨੌਜਵਾਨ ਸਭਿਆਚਾਰਕ ਵਿਰਾਸਤ ਲਈ ਯੋਗਦਾਨ ਦੇ ਰਹੇ ਹਨ। ਬੁੱਧ ਰਾਮ ਮੱਟੂ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ 20 ਵਿਦਿਆਰਥਣਾਂ ਭਾਗ ਲੈ ਰਹੀਆਂ ਹਨ।
ਲੋਕ-ਨਾਚ ਵਰਕਸ਼ਾਪ ਵਿਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ।-ਫੋਟੋ: ਢਿੱਲੋਂ