ਆਤਿਸ਼ ਗੁਪਤਾ
ਚੰਡੀਗੜ੍ਹ, 30 ਅਕਤੂਬਰ
ਹਰਿਆਣਾ ਵਿੱਚ ਪੰਚਾਇਤੀ ਚੋਣਾਂ ਦੇ ਪਹਿਲੇ ਪੜਾਅ ਵਿੱਚ 9 ਜ਼ਿਲ੍ਹਿਆਂ ਦੀਆਂ 1278 ਪੰਚਾਇਤ ਸਮਿਤੀਆਂ ਅਤੇ 175 ਜ਼ਿਲ੍ਹਾ ਪਰਿਸ਼ਦਾਂ ਲਈ ਵੋਟਾਂ ਸ਼ਾਂਤਮਈ ਢੰਗ ਪੈ ਰਹੀਆਂ ਹਨ। ਸ਼ੁਰੂਆਤ ਵਿੱਚ ਵੋਟਿੰਗ ਮੱਠੀ ਰਹੀ ਤੇ ਸਵੇਰੇ 10 ਵਜੇ ਤੱਕ 10 ਫੀਸਦ ਵੋਟਿੰਗ ਹੀ ਹੋ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਨਗਰ ਦੇ ਪਿੰਡ ਫ਼ਤਿਹਪੁਰ ਵਿਚ ਚੋਣ ਡਿਊਟੀ ’ਤੇ ਤਾਇਨਾਤ ਅਧਿਕਾਰੀ ਅਸ਼ੋਕ ਕੁਮਾਰ ਦੀ ਲੰਘੀ ਰਾਤ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਹੈ। ਹਰਿਆਣਾ ਦੇ 22 ਜ਼ਿਲ੍ਹਿਆਂ ਵਿੱਚੋਂ ਨੌਂ ਜ਼ਿਲ੍ਹਿਆਂ ਭਿਵਾਨੀ, ਝੱਜਰ, ਜੀਂਦ, ਕੈਥਲ, ਮਹਿੰਦਰਗੜ੍ਹ, ਨੂਹ, ਪੰਚਕੂਲਾ, ਪਾਣੀਪਤ ਅਤੇ ਯਮੁਨਾਨਗਰ ਵਿੱਚ ਚੋਣਾਂ ਹੋ ਰਹੀਆਂ ਹਨ। ਇੱਥੇ 49,67,092 ਵੋਟਰ ਆਪਣੀ ਵੋਟ ਦੀ ਵਰਤੋਂ 6019 ਪੋਲਿੰਗ ਬੂਥਾਂ ‘ਤੇ ਕਰਨਗੇ।