ਪੀ.ਪੀ. ਵਰਮਾ
ਪੰਚਕੂਲਾ, 31 ਦਸੰਬਰ
ਹਰਿਆਣਾ ਉਰਦੂ ਅਕਾਦਮੀ ਨੇ ਸਾਲ 2019 ਤੇ 2020 ਲਈ ਵੱਖ-ਵੱਖ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਵੱਕਾਰੀ ਫਖ਼ਰ-ਏ-ਹਰਿਆਣਾ ਸਨਮਾਨ ਕੁਰੂਕਸ਼ੇਤਰ ਦੇ 94 ਸਾਲਾ ਪ੍ਰੋ. ਹਿੰਮਤ ਸਿੰਘ ਸਿਨਹਾ ਨਾਜ਼ਿਮ ਅਤੇ ਪਾਣੀਪਤ ਦੇ ਸੀਨੀਅਰ ਸ਼ਾਇਰ ਡਾ. ਕੁਮਾਰ ਪਾਣੀਪਤੀ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਹਾਲੀ ਪੁਰਸਕਾਰ (2019) ਲਈ ਡਾ. ਕਮਰੂਦੀਨ ਜ਼ਾਕਿਰ (ਮੇਵਾਤ) ਅਤੇ ਸਾਲ 2020 ਲਈ ਕ੍ਰਿਸ਼ਨ ਕੁਮਾਰ ਤੂਰ (ਧਰਮਸ਼ਾਲਾ) ਨੂੰ ਦਿੱਤਾ ਜਾਵੇਗਾ। ਕੰਵਰ ਮਹਿੰਦਰ ਸਿੰਘ ਬੇਦੀ ਸਨਮਾਨ ਕ੍ਰਮਵਾਰ ਡਾ. ਨਸੀਰੂਦੀਨ ਅਜ਼ਹਰ (ਮੇਵਾਤ) ਤੇ ਕਸਮ ਰਾਇਸ (ਕਮਰੂਲ ਹੁਸਨੈਨ ਚੌਧਰੀ) ਸੋਨੀਪਤ ਨੂੰ, ਸਯਦ ਮੁਜ਼ਰਫਰ ਹੁਸੈਨ ਬਨਰੀ ਸਨਮਾਨ ਜਾਹਿਦ-ਉਲ-ਅਹਿਸਾਨੀ (ਪਾਣੀਪਤ) ਤੇ ਡਾ. ਦੇਸਰਾਜ ਸਪਰਾ (ਸ਼ਾਹਬਾਦ ਮਾਰਕੰਡਾ) ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸੇ ਤਰ੍ਹਾਂ ਖਵਾਜਾ ਅਹਿਮਦ ਅੱਬਾਸ ਸਨਮਾਨ ਲਈ ਰੂਪ ਨਾਰਾਇਣ ਚੰਦਨਾ (ਕਰਨਾਲ), ਮੁੰਸ਼ੀ ਗੁਮਾਨੀ ਲਾਲ ਸਨਮਾਨ ਲਈ ਅਨੀਸ-ਉਲ-ਸਿਦਿੱਕੀ (ਗੁਰੂਗ੍ਰਾਮ), ਸੁਰਿੰਦਰ ਪੰਡਿਤ ਸੋਜ ਸਨਮਾਨ ਲਈ ਦੇਵੇਂਦਰ ਗੋੋਇਲ (ਨਵੀਂ ਦਿੱਲੀ) ਤੇ ਨਫਜ਼ ਅੰਬਾਲਵੀ (ਕਮਡਲੇਸ਼ ਕੌਸ਼ਿਕ) ਅੰਬਾਲਾ ਸ਼ਹਿਰੀ ਦੀ ਚੋਣ ਕੀਤੀ ਗਈ ਹੈ।
ਇਸੇ ਤਰ੍ਹਾਂ ਉਰਦੂ ਤਜੁਰਮਾ ਨਿਗਾਰੀ ਸਨਮਾਨ ਸੁਰੇਂਦਰ ਬਾਂਸਲ (ਸ਼ਾਹਬਾਦ ਮਾਰਕੰਡਾ), ਡਾ. ਜਾਵੇਦ ਵਸ਼ਿਸ਼ਟ ਸਨਮਾਨ ਡਾ. ਰਹਿਮਾਨ ਅਖ਼ਤਰ (ਪੰਜਾਬੀ ਯੂਨੀਵਰਸਿਟੀ, ਪਟਿਆਲਾ), ਬਾਲ ਕ੍ਰਿਸ਼ਨ ਮੁਜਤਰ ਸਨਮਾਨ ਐੱਸ.ਐੱਲ. ਧਵਨ ਕਮਲ (ਪੰਚਕੂਲਾ) ਤੇ ਇਕਬਾਲ ਅਹਿਮਦ ਅੰਸਾਰੀ (ਪਾਣੀਪਤ) ਨੂੰ ਦਿੱਤਾ ਜਾਵੇਗਾ। ਜਸਵੰਤ ਸਿੰਘ ਟੋਹਾਨਵੀ ਸਨਮਾਨ ਨੀਰਜ ਰਾਯਜਾਦਾ (ਪੰਚਕੂਲਾ), ਉਰਦੂ ਗਜ਼ਲ ਸਰਾਈ ਸਨਮਾਨ ਐੱਸ.ਡੀ. ਸ਼ਰਮਾ (ਪੰਚਕੂਲਾ) ਅਤੇ ਸਾਲ 2020 ਲਈ ਸੰਜੀਵ ਮਾਗੋ ਮੁਸਾਫਿਰ ਨੂੰ ਦਿੱਤਾ ਜਾਵੇਗਾ।