ਪੀ.ਪੀ. ਵਰਮਾ
ਪੰਚਕੂਲਾ, 8 ਅਕਤੂਬਰ
ਹਰਿਆਣਾ ਸਰਕਾਰ ਨੇ ਸੂਬੇ ਦੇ ਨਿੱਜੀ ਸਕੂਲਾਂ ਨੂੰ ਮਾਨਤਾ, ਇਜਾਜ਼ਤ ਤੇ ਨਾ-ਇਤਰਾਜਯੋਗ ਪ੍ਰਮਾਣ ਪੱਤਰ ਦੇਣ ਲਈ ਦਿਸ਼ਾ-ਨਿਦੇਸ਼ ਜਾਰੀ ਕੀਤੇ ਹਨ| ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਨਿੱਜੀ ਸਕੂਲਾਂ ਦੀ ਸਾਰੀਆਂ ਬਕਾਇਆ ਫਾਈਲਾਂ ਨੂੰ 20 ਦਿਨਾਂ ਦੇ ਅੰਦਰ ਨਿਪਟਾਇਆ ਜਾਵੇ|
ਹਰਿਆਣਾ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸੈਕੰਡਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਵਿਚ ਫੈਸਲਾ ਤੋਂ ਬਾਅਦ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਨਿੱਜੀ ਸਕੂਲਾਂ ਨੂੰ ਮਾਨਤਾ ਦੇਣ ਸਬੰਧੀ ਸਾਰੇ ਮਾਮਲਿਆਂ ਨੂੰ ਸਿਰਫ ਆਨਲਾਈਨ ਪ੍ਰਵਾਨ ਕੀਤਾ ਜਾਵੇ, ਨਿੱਜੀ ਫਾਈਲਾਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ|
ਸਕੂਲ ਬੱਸਾਂ ਦਾ ਚਾਰ ਮਹੀਨੇ ਦਾ ਟੈਕਸ ਮੁਆਫ਼ ਹੋਵੇਗਾ
ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੇ ਕਿਹਾ ਹੈ ਕਿ ਸਕੂਲਾ ਬੱਸਾਂ ਦੇ 4 ਮਹੀਨੇ ਦਾ ਟੈਕਸ ਮੁਆਫ਼ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਇਹ ਫੈਸਲਾ ਕੀਤਾ ਗਿਆ ਹੈ। ਰਾਜ ਦੇ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਦੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਇਸ ਸਬੰਧੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਟ੍ਰਾਂਸਪੋਰਟ ਮੰਤਰੀ ਕਿਹਾ ਸੀ ਕਿ ਜੁਲਾਈ ਦੇ ਬਾਅਦ 2 ਮਹੀਨੇ ਦਾ ਟੈਕਸ ਲਿਆ ਜਾਵੇਗਾ ਪ੍ਰੰਤੂ ਨਿੱਜੀ ਸਕੂਲ ਪ੍ਰਬੰਧਕ ਇਸ ਤੋਂ ਸਹਿਮਤ ਨਹੀਂ ਹਨ ਤੇ ਊਨ੍ਹਾਂ ਦਾ ਕਹਿਣਾ ਹੈ ਕਿ ਉਹ ਫਿਰ ਤੋਂ ਮੁੱਖ ਮੰਤਰੀ ਨਾਲ ਗੱਲ ਕਰਨਗੇ।