ਲਾਲੜੂ: ਖੇਡਾਂ ਵਤਨ ਪੰਜਾਬ ਦੀਆਂ ’ਚ ਜ਼ਿਲ੍ਹਾ ਪੱਧਰੀ ਮੁਕਾਬਲਿਆ ਦੌਰਾਨ ਬਲਾਕ ਲਾਲੜੂ ਤੋਂ ਖੇਡਣ ਗਏ 22 ਸਾਲਾ ਹਰਿਕੰਵਰ ਸਿੰਘ, ਜੋ ਸਾਬਕਾ ਸਰਪੰਚ ਜਥੇਦਾਰ ਨਿਰਮੈਲ ਸਿੰਘ ਹਮਾਯੁੰਪੁਰ ਦੇ ਪੋਤਰੇ ਹਨ, ਨੇ ਵੇਟ ਲਿਫਟਿੰਗ ਮੁਕਾਬਲੇ ਵਿੱਚ 272 ਕਿਲੋ ਵਜ਼ਨ ਚੁੱਕ ਕੇ ਜ਼ਿਲ੍ਹਾ ਪੱਧਰ ’ਤੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਇਸ ਮੌਕੇ ਹਰਿਕੰਵਰ ਸਿੰਘ ਕੋਚ ਸੇਵਾ ਮੁਕਤ ਪੀਟੀਆਈ ਸਾਹਿਬ ਸਿੰਘ ਅਤੇ ਸੁਰਿੰਦਰ ਸਿੰਘ ਹਮਾਯੂੰਪੁਰ ਨੇ ਦੱਸਿਆ ਕਿ ਹਰਿਕੰਵਰ ਸਿੰਘ ਨੇ ਮੁਹਾਲੀ ਵਿੱਚ ਹੋਏ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲਿਆ ਵਿੱਚ 272 ਕਿਲੋ ਵਜ਼ਨ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। -ਪੱਤਰ ਪ੍ਰੇਰਕ