ਆਤਿਸ਼ ਗੁਪਤਾ
ਚੰਡੀਗੜ੍ਹ, 4 ਜੂਨ
ਸਿਟੀ ਬਿਊਟੀਫੁੱਲ ’ਚ ਅੱਜ ਪਏ ਮੀਂਹ ਦੌਰਾਨ ਸੈਕਟਰ-29, 30, 19, 27, 28 ਵਿੱਚ ਗੜੇ ਵੀ ਪਏ। ਮੀਂਹ ਕਾਰਨ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਤੇ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਗਈ। ਇਸ ਦੇ ਨਾਲ ਹੀ ਅਗਲੇ ਤਿੰਨ ਦਿਨ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਅੱਜ 23 ਐਮਐਮ ਮੀਂਹ ਪਿਆ ਅਤੇ ਵੱਧ ਤੋਂ ਵੱਧ ਤਾਪਮਾਨ ਵੀ ਤਿੰਨ ਡਿਗਰੀ ਡਿੱਗਣ ਕਰਕੇ 36 ਡਿਗਰੀ ਦਰਜ ਕੀਤਾ ਗਿਆ।