ਗੁਰਸ਼ਰਨ ਸਿੰਘ ਨਾਟ ਉਤਸਵ: ਨਾਟਕ ‘ਲੱਛੂ ਕਬਾੜੀਆ’ ਤੇ ‘ਟੂਮਾਂ’ ਦਾ ਮੰਚਨ : The Tribune India

ਗੁਰਸ਼ਰਨ ਸਿੰਘ ਨਾਟ ਉਤਸਵ: ਨਾਟਕ ‘ਲੱਛੂ ਕਬਾੜੀਆ’ ਤੇ ‘ਟੂਮਾਂ’ ਦਾ ਮੰਚਨ

ਗੁਰਸ਼ਰਨ ਸਿੰਘ ਨਾਟ ਉਤਸਵ: ਨਾਟਕ ‘ਲੱਛੂ ਕਬਾੜੀਆ’ ਤੇ ‘ਟੂਮਾਂ’ ਦਾ ਮੰਚਨ

ਪੰਜਾਬ ਕਲਾ ਭਵਨ ਵਿੱਚ ਨਾਟਕ ‘ਟੂਮਾਂ’ ਪੇਸ਼ ਕਰਦੇ ਹੋਏ ਰੰਗਕਰਮੀ।

ਕੁਲਦੀਪ ਸਿੰਘ

ਚੰਡੀਗੜ੍ਹ, 6 ਦਸੰਬਰ

ਇੱਥੇ ਪੰਜਾਬ ਕਲਾ ਭਵਨ ਵਿੱਚ ਸੁਚੇਤਕ ਰੰਗਮੰਚ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਗੁਰਸ਼ਰਨ ਸਿੰਘ ਨਾਟ ਉਤਸਵ’ ਵਿੱਚ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਮਰਹੂਮ ਅਜਮੇਰ ਸਿੰਘ ਔਲਖ ਦਾ ਨਾਟਕ ‘ਟੂਮਾਂ’ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸੇ ਦੌਰਾਨ ਨਾਟਕ ‘ਲੱਛੂ ਕਬਾੜੀਆ’ ਡਾ. ਸਾਹਿਬ ਸਿੰਘ ਵੱਲੋਂ ਪੇਸ਼ ਕੀਤਾ ਗਿਆ ਜਿਸ ਨੇ ਕਿ ਭਾਰਤੀ ਸਮਾਜ ਅੰਦਰ ਸਦੀਆਂ ਤੋਂ ਅਮਾਨਵੀ ਜੀਵਨ ਜੀਅ ਰਹੇ ਦਲਿਤ ਵਰਗ ਦੇ ਜੀਵਨ ਨੂੰ ਮੰਚ ’ਤੇ ਪੇਸ਼ ਕੀਤਾ।

ਨਾਟਕ ‘ਟੂਮਾਂ’ ਮਾਲਵਾ ਖੇਤਰ ਦੇ ਮਸ਼ਹੂਰ ਕਿੱਸੇ ‘ਕਿਹਰ ਸਿੰਘ ਦੀ ਮੌਤ’ ’ਤੇ ਅਧਾਰਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਸੱਚੀ ਕਹਾਣੀ ਹੈ, ਜਿਸ ਮੁਤਾਬਕ ਲਾਲਸਾ ਦੀ ਮਾਰੀ ਸੱਸ ਆਪਣੇ ਪੁੱਤਾਂ ਨਾਲ ਮਿਲ ਕੇ ਜਵਾਈ ਦਾ ਕਤਲ ਕਰਵਾ ਦਿੰਦੀ ਹੈ। ਅਜਮੇਰ ਸਿੰਘ ਔਲਖ ਨੇ ਇਸ ਕਿੱਸੇ ਦੇ ਪ੍ਰਮੁੱਖ ਕਿਰਦਾਰਾਂ ਨੂੰ ਖੇਤਰ ਦੇ ਗਰੀਬ ਪਰਿਵਾਰ ਦੇ ਸੰਕਟ ਨਾਲ ਜੋੜ ਕੇ ਨਾਟਕ ’ਚ ਢਾਲਿਆ ਹੈ।

ਨਾਟਕ ਵਿੱਚ ਦਮਨਪ੍ਰੀਤ ਸਿੰਘ ਨੇ ਕਿਹਰ ਸਿੰਘ, ਕਮਲ ਨਜ਼ਮ ਨੇ ਰਾਮੀ , ਡਾ. ਦਿਲਜੀਤ ਸਿੰਘ ਡਾਲੀ ਨੇ ਪਿਓ, ਅਰਨਪ੍ਰੀਤ ਕੌਰ ਨੇ ਮਾਂ, ਜਗਰਾਜ ਸਿੰਘ ਨੇ ਗਿੰਦਰ, ਫ਼ਤਿਹ ਸੋਹੀ ਨੇ ਪਾਖਰ ਤੇ ਸੱਸ, ਸੰਜੀਵ ਰਾਏ ਨੇ ਜੈਲਾ, ਉੱਤਮਜੋਤ ਸਿੰਘ ਨੇ ਬੂਟਾ ਤੇ ਵਿਪੁਲ ਅਹੂਜਾ ਨੇ ਅੰਗਰੇਜ਼ ਦਾ ਅਭਿਨੈ ਕੀਤਾ।

ਨਾਟਕ ਦੇ ਗੀਤ ਸ਼ਬਦੀਸ਼, ਬਾਬਾ ਬੇਲੀ ਤੇ ਪ੍ਰੋ. ਅਜਮੇਰ ਸਿੰਘ ਔਲਖ ਨੇ ਲਿਖੇ ਸਨ ਜਿਨ੍ਹਾਂ ਨੂੰ ਲਵ ਪੰਨੂੰ ਦੇ ਗਾਇਨ ਨੇ ਨਾਟਕ ਨੂੰ ਪ੍ਰਭਾਵਸ਼ਾਲੀ ਬਣਾ ਦਿੱਤਾ ਸੀ ਜਿੱਥੇ ਕੋਮਲਪ੍ਰੀਤ ਸਿੰਘ ਨੇ ਢੋਲਕ, ਕੋਰਸ ਵਿੱਚ ਸਹਿਰਾਬ, ਦਿਲ ਸਿੱਧੂ, ਸਿਕੰਦਰ ਸਿੰਘ, ਵਿਸ਼ਾਲ, ਸਿਮਰਜੀਤ ਕੌਰ, ਨੈਨਸੀ, ਟਾਪੁਰ ਸ਼ਰਮਾ ਨੇ ਪੂਰਨ ਸਹਿਯੋਗ ਦਿੱਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All