ਪੱਤਰ ਪ੍ਰੇਰਕ
ਕੁਰਾਲੀ, 21 ਸਤੰਬਰ
ਬਲਾਕ ਕੁਰਾਲੀ ਅਧੀਨ ਪੈਂਦੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਅੱਜ ਸਥਾਨਕ ਖਾਲਸਾ ਸਕੂਲ ਵਿੱਚ ਸਮਾਪਤ ਹੋ ਗਈਆਂ। ਤਿੰਨ ਰੋਜ਼ਾ ਖੇਡ ਟੂਰਨਾਮੈਂਟ ਦਾ ਉਦਾਘਟਨ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਪਡਿਆਲਾ ਨੇ ਕੀਤਾ। ਬਲਾਕ ਖੇਡ ਅਫ਼ਸਰ ਸੁਖਵਿੰਦਰ ਕੌਰ ਤੇ ਵੇਦ ਪ੍ਰਕਾਸ਼ ਦੀ ਦੇਖਰੇਖ ਹੇਠ ਹੋਈਆਂ ਇਨ੍ਹਾਂ ਬਲਾਕ ਪੱਧਰੀ ਖੇਡਾਂ ਦੌਰਾਨ ਲੜਕਿਆਂ ਦੀ 100 ਮੀਟਰ ਦੌੜ ਵਿੱਚ ਗੁਰਸਾਹਿਬ ਸਿੰਘ ਸੈਂਟਰ ਝਿੰਗੜਾਂ ਕਲਾਂ, ਮਨਿੰਦਰ ਸਿੰਘ ਪਡਿਆਲਾ ਤੇ ਗੌਰੀ ਸ਼ੰਕਰ ਕੁਰਾਲੀ ਨੰਬਰ 2, ਲੜਕੀਆਂ ਦੀ 100 ਮੀਟਰ ਦੌੜ ਵਿੱਚ ਮਾਲਤੀ ਕੁਰਾਲੀ ਨੰਬਰ-2, ਕੋਮਲਪ੍ਰੀਤ ਕੌਰ ਅਕਾਲਗੜ੍ਹ ਤੇ ਸੁਨੇਹਾ ਖਿਜ਼ਰਾਬਾਦ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਸ਼ਤਰੰਜ ਮੁਕਾਬਲੇ ਵਿੱਚ ਦੀਪਿਕਾ ਦੇ ਨਾਸ਼ੀਨ ਬਾਨੋ ਕੁਰਾਲੀ-2 ਅੱਵਲ ਰਹੀਆਂ, ਜਦੋਂਕਿ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਦੇ ਲੜਕਿਆਂ ਦੇ ਵਰਗ ਵਿੱਚ ਸੁਹਾਲੀ ਸੈਂਟਰ ਦੀ ਟੀਮ ਪਹਿਲੇ ਤੇ ਪਡਿਆਲਾ ਸੈਂਟਰ ਦੀ ਟੀਮ ਦੂਜੇ ਤੇ ਲੜਕੀਆਂ ਦੇ ਵਰਗ ਵਿੱਚ ਪਡਿਆਲਾ ਸੈਂਟਰ ਦੀ ਟੀਮ ਨੇ ਪਹਿਲਾ ਤੇ ਖਿਜ਼ਰਾਬਾਦ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਵਿੱਚ ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂਆਂ ਨੂੰ ਸਨਮਾਨਿਤ ਕੀਤਾ।
ਅਮਲੋਹ (ਪੱਤਰ ਪ੍ਰੇਰਕ): ਸਰਕਾਰੀ ਮਿਡਲ ਸਕੂਲ ਘੁਟੀਂਡ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਨਮਨਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਨੇ ਵੇਟ ਲਿਫਟਿੰਗ ਦੇ 67 ਅਤੇ 55 ਕਿੱਲੋਗ੍ਰਾਮ ਵਿਚ ਭਾਗ ਲੈ ਕੇ ਜ਼ਿਲ੍ਹੇ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇਸ ਮੌਕੇ ਸਕੂਲ ਇੰਚਾਰਜ ਰਾਜੀਵ ਕੁਮਾਰ ਅਤੇ ਸਟਾਫ਼ ਵੱਲੋਂ ਜੇਤੂ ਰਹੇ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਹੈ। ਇਸ ਮੌਕੇ ਐੱਸ.ਐੱਮ.ਸੀ ਚੇਅਰਮੈਨ ਮਨਪ੍ਰੀਤ ਕੌਰ, ਰਾਜੀਵ ਕੁਮਾਰ, ਜਸਦੀਪ ਸਿੰਘ, ਦਿਲਪ੍ਰੀਤ ਸਿੰਘ, ਗੁਰਜਿੰਦਰ ਸਿੰਘ ਹਾਜ਼ਰ ਸਨ।
ਮਾਂ-ਪਿਓ ਅਤੇ ਪੁੱਤਰ ਨੇ ਜਿੱਤੇ ਤਗਮੇ
ਰੂਪਨਗਰ (ਪੱਤਰ ਪ੍ਰੇਰਕ): ‘ਖੇਡਾਂ ਵਤਨ ਪੰਜਾਬ ਦੀਆਂ-2022’ ਤਹਿਤ ਇੱਕ ਵਿਲੱਖਣ ਰੰਗ ਦੇਖਣ ਨੂੰ ਮਿਲਿਆ, ਜਦੋਂ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਖੇਡਾਂ ਵਿਚ ਹਿੱਸਾ ਲੈ ਕੇ ਮੱਲਾਂ ਮਾਰੀਆਂ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੂਪਨਗਰ ਦੇ ਹਰਜਿੰਦਰ ਸਿੰਘ ਵੱਲੋਂ 400 ਮੀਟਰ ਦੌੜ ਓਪਨ ਵਰਗ ਵਿੱਚ ਪਹਿਲਾ ਸਥਾਨ, ਲੰਬੀ ਛਾਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਲੰਬੀ ਛਾਲ ਦੇ ਵਿੱਚ ਵੀ ਭਾਗ ਲਿਆ। ਹਰਜਿੰਦਰ ਸਿੰਘ ਦੀ ਪਤਨੀ ਕੁਲਬੀਰ ਕੌਰ ਨੇ ਬਲਾਕ ਪੱਧਰ ’ਤੇ 100 ਮੀਟਰ ਦੌੜ ਵਿੱਚ ਪਹਿਲਾ, ਲੰਬੀ ਛਾਲ ਵਿੱਚ ਪਹਿਲਾ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਦੂਜਾ ਸਥਾਨ ਅਤੇ ਲੰਬੀ ਛਾਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦੇ ਪੁੱਤਰ ਲਕਸ਼ਵੀਰ ਸਿੰਘ ਨੇ ਕੈਕਿੰਗ ਕੈਨੋਇੰਗ ਖੇਡ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਤੇ ਸੂਬਾ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਹਿੱਸਾ ਲਵੇਗਾ।