ਟ੍ਰਿਬਿਊਨ ਨਿਊਜ਼ ਸਵਿਰਸ
ਚੰਡੀਗੜ੍ਹ, 1 ਜੂਨ
ਚੰਡੀਗੜ੍ਹ ਵਿੱਚ ਮਈ ਮਹੀਨੇ ‘ਚ ਜੀਐੱਸਟੀ ਪਿਛਲੇ ਸਾਲ ਦੇ ਮੁਕੱਬਲੇ ਵੱਧ 55 ਫ਼ੀਸਦ ਵੱਧ ਇਕੱਠਾ ਹੋਇਆ ਹੈ। ਇਸ ਸਾਲ ਮਈ ਮਹੀਨੇ ‘ਚ 92 ਕਰੋੜ ਰੁਪਏ ਵੱਧ ਜੀਐੱਸਟੀ ਦੇ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਈ 2023 ਵਿੱਚ 259 ਕਰੋੜ ਰੁਪਏ ਇਕੱਠੇ ਹੋਏ ਹਨ, ਜਦੋਂ ਕਿ ਪਿਛਲੇ ਸਾਲ ਮਈ ਮਹੀਨੇ ‘ਚ 167 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਗੌਰਤਲਬ ਹੈ ਕਿ ਅਪਰੈਲ 2023 ‘ਚ ਪਿਛਲੇ ਸਾਲ ਦੇ ਮੁਕਾਬਲੇ ਸਿਰਫ਼ 2 ਫੀਸਦ ਵੱਧ ਜੀਐੱਸ ਇਕੱਠਾ ਹੋਇਆ ਸੀ। ਅਪਰੈਲ 2023 ‘ਚ 255 ਕਰੋੜ ਰੁਪਏ ਇਕੱਠੇ ਹੋਏ ਹਨ, ਪਿਛਲੇ ਸਾਲ ਅਪਰੈਲ ਮਹੀਨੇ ‘ਚ 249 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਇਸ ਤੋਂ ਪਹਿਲਾਂ ਮਾਰਚ ਮਹੀਨੇ ‘ਚ ਪਿਛਲੇ ਸਾਲ ਦੇ ਮੁਕਾਬਲੇ 10.09 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋIcirc;ਇਆ ਸੀ। ਜਿੱਥੇ ਸਾਲ 2023 ‘ਚ 202 ਕਰੋੜ ਰੁਪਏ ਅਤੇ ਸਾਲ 2022 ‘ਚ 184 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ। ਫਰਵਰੀ 2023 ‘ਚ 188 ਕਰੋੜ ਰੁਪਏ ਅਤੇ ਸਾਲ 2022 ‘ਚ 178 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ ਸੀ, ਜੋ ਕਿ 5 ਫ਼ੀਸਦ ਵੱਧ ਸੀ।
ਦਸੰਬਰ 2022 ਵਿੱਚ ਪਿਛਲੇ ਸਾਲ ਦਸੰਬਰ ਮਹੀਨੇ ਦੇ ਮੁਕਾਬਲੇ 33 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਹੈ। ਦਸੰਬਰ 2022 ਵਿੱਚ 218 ਕਰੋੜ ਰੁਪਏ ਇਕੱਠੇ ਹੋਏ ਤੇ ਪਿਛਲੇ ਸਾਲ 164 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ। ਨਵੰਬਰ ਮਹੀਨੇ ਵਿੱਚ ਪਿਛਲੇ ਸਾਲ ਮੁਕਾਬਲੇ ਜੀਐੱਸਟੀ 3 ਫ਼ੀਸਦ ਘੱਟ ਇਕੱਠਾ ਹੋਇਆ ਸੀ। ਨਵੰਬਰ 2022 ‘ਚ 175 ਕਰੋੜ ਰੁਪਏ ਤੇ ਸਾਲ 2021 ਵਿੱਚ 180 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ। ਅਕਤੂਬਰ 2022 ਵਿੱਚ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਮੁਕਾਬਲੇ 10 ਫ਼ੀਸਦ ਵੱਧ ਜੀਐੱਸਟੀ ਇਕੱਠਾ ਹੋਇਆ ਹੈ। ਅਕਤੂਬਰ 2022 ਵਿੱਚ 203 ਕਰੋੜ ਰੁਪਏ ਇਕੱਠੇ ਹੋਏ ਹਨ, ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ 158 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ। ਸਤੰਬਰ 2022 ਵਿੱਚ 206 ਕਰੋੜ ਰੁਪਏ ਅਤੇ ਸਾਲ 2021 ਵਿੱਚ 152 ਕਰੋੜ ਰੁਪਏ ਜੀਐੱਸਟੀ ਇਕੱਠਾ ਹੋਇਆ।