ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੂਨ
ਵਿਸ਼ਵ ਵਾਤਾਵਰਣ ਦਿਵਸ ਮੌਕੇ ਅੱਜ ਸ਼ਹਿਰ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਬੂਟੇ ਲਗਾਏ ਗਏ। ਯੂੀਟੀ ਦੇ ਪ੍ਰਸ਼ਾਸਨ ਵੀ.ਪੀ. ਸਿੰਘ ਬਦਨੌਰ ਨੇ ਅੱਜ ‘ਗ੍ਰੀਨਿੰਗ ਚੰਡੀਗੜ੍ਹ ਐਕਸ਼ਨ ਪਲਾਨ 2020-21’ ਜਾਰੀ ਕੀਤਾ ਅਤੇ ਪ੍ਰਸ਼ਾਸਨ ਨੇ ਇਸ ਸਾਲ ਸ਼ਹਿਰ ਵਿੱਚ 2.5 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਹੈ। ਵੇਰਵਿਆਂ ਅਨੁਸਾਰ ਜੰਗਲਾਤ ਵੱਲੋਂ 70 ਹਜ਼ਾਰ, ਹਾਟਰੀਕਲਚਰ ਵਿਭਾਗ ਵੱਲੋਂ 30 ਹਜ਼ਾਰ, ਨਗਰ ਨਿਗਮ ਵੱਲੋਂ 50 ਹਜ਼ਾਰ ਬੂਟੇ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਸ ਮੌਕੇ ਸਲਾਹਕਾਰ ਮਨੋਜ ਪਰੀਦਾ, ਗ੍ਰਹਿ ਅਤੇ ਜੰਗਲਾਤ ਪ੍ਰਮੁੱਖ ਅਰੁਣ ਕੁਮਾਰ ਗੁਪਤਾ ਅਤੇ ਵਿੱਤ ਸਕੱਤਰ ਏ.ਕੇ. ਸਿਨਹਾ ਹਾਜ਼ਰ ਸਨ। ਜੰਗਲਾਤ ਵਿਭਾਗ ਦੇ ਡਿਪਟੀ ਚੀਫ਼ ਕੰਜ਼ਰਵੇਟਰ ਦੇਬੇਂਦਰ ਦਲਾਈ ਨੇ ਦੱਸਿਆ ਕਿ ਸ਼ਹਿਰ ਦਾ 46 ਫ਼ੀਸਦ ਹਿੱਸਾ ਗ੍ਰੀਨ ਏਰੀਆ ’ਚ ਆਉਂਦਾ ਹੈ। ਇਸ ਖੇਤਰ ਨੂੰ ਵਧਾਉਣ ਲਈ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਹੈ। ਇਸ ਬਾਰੇ ਮੀਟਿੰਗਾਂ ਦਾ ਦੌਰ ਜਾਰੀ ਹੈ।