ਆਤਿਸ਼ ਗੁਪਤਾ
ਚੰਡੀਗੜ੍ਹ, 16 ਜੂਨ
ਯੂਟੀ ਪ੍ਰਸ਼ਾਸਨ ਨੇ ਬਾਪੂ ਧਾਮ ਕਲੋਨੀ ਦੀ ਇਕ ਪਾਕੇਟ ਤੇ ਕੁਝ ਚੋਣਵੇਂ ਬਲਾਕਾਂ ਨੂੰ ਛੱਡ ਕੇ ਬਾਕੀ ਸਾਰੇ ਇਲਾਕੇ ਨੂੰ ਕੰਨਟੇਨਮੈਂਟ ਜ਼ੋਨ ਵਿੱਚੋਂ ਬਾਹਰ ਕਰ ਦਿੱਤਾ ਹੈ। ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਦੱਸਿਆ ਕਿ ਕਲੋਨੀ ਦੇ ਪਾਕੇਟ ਨੰਬਰ 4, 5, 7, 13, 14, 16 ਅਤੇ 20 ’ਚ ਖੁੱਲ੍ਹ ਦੇ ਦਿੱਤੀ ਗਈ ਹੈ। ਯੂਟੀ ਪ੍ਰਸ਼ਾਸਨ ਨੇ ਬਾਪੂ ਧਾਮ ਕਲੋਨੀ ਦੀ 20 ਪਾਕੇਟ ਵਿੱਚੋਂ 1 ਪਾਕੇਟ ਹੀ ਕੰਨਟੇਨਮੈਂਟ ਜ਼ੋਨ ਵਿੱਚ ਰਹਿ ਗਈ ਹੈ। ਪ੍ਰਸ਼ਾਸਨ ਨੇ 12 ਨੂੰ ਪਹਿਲਾਂ ਕੰਨਟੇਨਮੈਂਟ ਜ਼ੋਨ ਵਿੱਚੋਂ ਬਾਹਰ ਕਰ ਦਿੱਤਾ ਸੀ ਅਤੇ 7 ਪਾਕੇਟਾਂ ਨੂੰ ਅੱਜ ਕੰਨਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਹੈ।