ਪੱਤਰ ਪ੍ਰੇਰਕ
ਬਨੂੜ, 23 ਜੂਨ
ਪਿੰਡ ਰਾਜੋਮਾਜਰਾ ਵਿੱਚ ਸਰਪੰਚ ਸਤਪਾਲ ਸਿੰਘ ਦੀ ਅਗਵਾਈ ਹੇਠ ਗ੍ਰਾਮ ਸਭਾ ਦਾ ਇਜਲਾਸ ਹੋਇਆ। ਪੰਚਾਇਤ ਸਕੱਤਰ ਵਿਸ਼ਾਲ ਸ਼ਰਮਾ ਨੇ ਸਾਲਾਨਾ ਆਮਦਨ ਅਤੇ ਖਰਚ ਦੇ ਵੇਰਵਿਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਗ੍ਰਾਮ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਰਿਪੋਰਟ ਪਾਸ ਕੀਤੀ। ਸਭਾ ਦੇ ਮੈਂਬਰਾਂ ਨੇ ਕੁਝ ਰਹਿੰਦੀਆਂ ਗਲੀਆਂ, ਕਮਿਊਨਿਟੀ ਸੈਂਟਰ, ਸਟੇਡੀਅਮ ਸਮੇਤ ਖੁੱਲ੍ਹੀਆਂ ਨਾਲੀਆਂ ਵਿੱਚ ਪਾਈਪ ਪਾਉਣ ਸਮੇਤ ਕਈ ਮੰਗਾਂ ਉਠਾਈਆਂ, ਜਿਨ੍ਹਾਂ ਨੂੰ ਸਰਪੰਚ ਨੇ ਫੰਡ ਮਿਲਣ ਉਪਰੰਤ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਨੀਲਮ ਕੁਮਾਰ, ਰਾਣੀ ਦੇਵੀ, ਭੁਪਿੰਦਰ ਕੌਰ, ਇੰਦਰਾ ਰਾਣੀ, ਅਜੈਬ ਸਿੰਘ ਆਦਿ ਹਾਜ਼ਰ ਸਨ।