ਪੰਚਕੂਲਾ: ਸਰਵ ਕਰਮਚਾਰੀ ਸੰਘ ਹਰਿਆਣਾ ਦੇ ਸੂਬਾ ਪ੍ਰਧਾਨ ਸੁਭਾਸ਼ ਲਾਂਬਾ ਨੇ ਕਿਹਾ ਕਿ ਹਰਿਆਣਾ ’ਚ ਸੱਤ ਲੱਖ ਤੋਂ ਵੱਧ ਥਾਂ ਅਸਾਮੀਆਂ ਖ਼ਾਲੀ ਹਨ, ਪਰ ਸਰਕਾਰ ਨੇ ਕੋਈ ਭਰਤੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਟੂਰਿਜ਼ਮ ਤਿੰਨ-ਤਿੰਨ ਮਹੀਨਿਆਂ ਤੋਂ ਆਪਣੇ ਮੁਲਜ਼ਮਾਂ ਨੂੰ ਤਨਖ਼ਾਹ ਨਹੀਂ ਦੇ ਰਿਹਾ ਜਦੋਂਕਿ ਫੀਲਡ ਵਿੱਚ ਕੰਮ ਕਰ ਰਹੇ ਮੁਲਾਜ਼ਮ ਟੂਰਿਜ਼ਮ ਲਈ ਵੱਡੀ ਕਮਾਈ ਦੇ ਸਾਧਨ ਹਨ। ਸੂਬਾ ਪ੍ਰਧਾਨ ਲਾਂਬਾ ਨੇ ਇਹ ਪ੍ਰਗਟਾਵਾ ਪੰਚਕੂਲਾ ਦੇ ਹੋਟਲ ਰੈੱਡ ਬਿਸ਼ਪ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ’ਚ ਸਰਕਾਰ ਖ਼ਿਲਾਫ ਸਰਵ ਸੰਘ ਵੱਲੋਂ ਅੰਦੋਲਨ ਛੇੜਿਆ ਜਾਵੇਗਾ ਪਰ ਇਸ ਤੋਂ ਪਹਿਲਾਂ 18 ਸਤੰਬਰ ਨੂੰ ਰੋਹਤਕ ’ਚ ਰਾਜ ਪੱਧਰੀ ਮੁਲਾਜ਼ਮਾਂ ਦੀ ਬੈਠਕ ਬੁਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। -ਪੱਤਰ ਪ੍ਰੇਰਕ
ਕੈਪਸ਼ਨ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਭਾਸ਼ ਲਾਂਬਾ।