ਐੱਸ.ਏ.ਐੱਸ.ਨਗਰ(ਮੁਹਾਲੀ): ਮੁਹਾਲੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਮਰੀਜ਼ਾਂ ਦੀ ਆਕਸੀਜਨ ਥੈਰੇਪੀ ਲਈ ਏਅਰਵੋ-2 ਨਾਸਲ ਹਾਈ ਫ਼ਲੋਅ ਥੈਰੇਪੀ ਮਸ਼ੀਨ ਭੇਟ ਕੀਤੀ ਗਈ। ਏਡੀਸੀ ਆਸ਼ਿਕਾ ਜੈਨ ਨੇ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਪ੍ਰਧਾਨ ਯੋਗੇਸ਼ ਸਾਗਰ ਅਤੇ ਹੋਰਨਾਂ ਅਹੁਦੇਦਾਰਾਂ ਕੋਲੋਂ ਇਹ ਮਸ਼ੀਨ ਹਾਸਿਲ ਕੀਤੀ। ਇਸ ਮਸ਼ੀਨ ਦੀ ਕੀਮਤ ਤਿੰਨ ਲੱਖ ਦੇ ਕਰੀਬ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ ਨੇ ਦੱਸਿਆ ਕੋਵਿਡ ਮਹਾਮਾਰੀ ਦੌਰਾਨ ਐਸੋਸੀਏਸ਼ਨ ਨੇ ਫੈਕਟਰੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਮਾਤਰਾ ਵਿੱਚ ਰਾਸ਼ਨ ਮੁਹੱਈਆ ਕਰਾਉਣ, ਪ੍ਰਸ਼ਾਸਨ ਨੂੰ ਮਾਸਕ ਅਤੇ ਹੋਰ ਜ਼ਰੂਰੀ ਵਸਤਾਂ ਭੇਟ ਕਰਨ ਤੋਂ ਇਲਾਵਾ ਸਾਬਕਾ ਪ੍ਰਧਾਨ ਅਨੁਰਾਗ ਅਗਰਵਾਲ ਦੇ ਯਤਨਾ ਸਦਕਾ ਪੰਦਰਾਂ ਲੱਖ ਦੀ ਰਾਸ਼ੀ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜੀ। -ਖੇਤਰੀ ਪ੍ਰਤੀਨਿਧ