ਪੱਤਰ ਪ੍ਰੇਰਕ
ਕੁਰਾਲੀ, 5 ਨਵੰਬਰ
ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿੱਚ ਹੋਈ। ਇਸ ਦੌਰਾਨ ਸਾਹਿਤਕ ਰਚਨਾਵਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਸਭਾ ਦੇ ਨਵੇਂ ਪ੍ਰਧਾਨ ਵਜੋਂ ਹਰਦੀਪ ਸਿੰਘ ਗਿੱਲ ਦੀ ਅਤੇ ਜਨਰਲ ਸਕੱਤਰ ਵਜੋਂ ਡਾ: ਰਾਜਿੰਦਰ ਸਿੰਘ ਦੀ ਚੋਣ ਕੀਤੀ ਗਈ। ਸਾਰੀ ਚੋਣ ਦੀ ਪ੍ਰਕਿਰਿਆ ਉੱਘੇ ਸਾਹਿਤਕਾਰ ਗੁਰਨਾਮ ਸਿੰਘ ਬਿਜਲੀ ਨੇ ਬਤੌਰ ਨਿਗਰਾਨ ਹੇਠ ਨੇਪਰੇ ਚੜ੍ਹੀ।