ਕੁਰਾਲੀ (ਪੱਤਰ ਪ੍ਰੇਰਕ) ਕਤਲ ਤੇ ਹੋਰ ਕੇਸਾਂ ’ਚ ਭਗੌੜਾ ਮੁਲਜ਼ਮ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਥਾਣਾ ਸਦਰ ਐੱਸਐੱਚਓ ਭਗਤਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਸਿੰਘਪੁਰਾ ਰੋਡ ’ਤੇ ਨਾਨਕਸਰ ਕਲੋਨੀ ਨੇੜੇ ਚੈਕੰਗ ਕਰ ਰਹੀ ਸੀ। ਇਸੇ ਦੌਰਾਨ ਪੁਲੀਸ ਨੂੰ ਦੇਖ ਕੇ ਇੱਕ ਨੌਜਵਾਨ ਨੇ ਪਿੱਛੇ ਮੁੜ ਕੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਨੌਜਵਾਨ ਨੂੰ ਰੋਕ ਲਿਆ ਜਿਸ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਜੋ ਚਨਾਲੋਂ ਵਾਸੀ ਨਿਕਲਿਆ।ਜਾਂਚ ’ਚ ਪਤਾ ਚੱਲਿਆ ਕਿ ਸੰਦੀਪ ਕਤਲ ਤੇ ਹੋਰ ਕੇਸਾਂ ’ਚ ਭਗੌੜਾ ਹੈ। ਪੁਲੀਸ ਅਨੁਸਾਰ ਮੁਹਾਲੀ ’ਚ ਹੋਏ ਇੱਕ ਕਤਲ ਕੇਸ ’ਚ ਸੰਦੀਪ ਖ਼ਿਲਾਫ਼ ਮੁਹਾਲੀ ਦੇ ਫੇਜ਼ 1 ਥਾਣੇ ’ਚ ਪਰਚਾ ਦਰਜ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸੰਦੀਪ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।