ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਫਰਵਰੀ
ਇੱਥੋਂ ਦੇ ਸੈਕਟਰ-26 ਦੀ ਬਾਪੂਧਾਮ ਕਲੋਨੀ ਵਿੱਚ ਦੋਸਤ ਨੇ ਦੋਸਤ ’ਤੇ ਹੀ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਮਨੀਸ਼ ਵਾਸੀ ਮਨੀਮਾਜਰਾ ਵਜੋਂ ਹੋਈ ਹੈ। ਥਾਣਾ ਸੈਕਟਰ-26 ਦੀ ਪੁਲੀਸ ਨੇ ਉਮੰਗ ਸ਼ਰਮਾ ਵਾਸੀ ਮਨੀਮਾਜਰਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਪੀੜਤ ਦੇ ਭਰਾ ਅਰੁਣ ਵਰਮਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਹ ’ਤੇ ਉਸ ਦਾ ਭਰਾ ਮਨੀਸ਼ ਨਵਾਂ ਮੋਬਾਈਲ ਖਰੀਦਣ ਜਾ ਰਹੇ ਸਨ। ਰਾਹ ਵਿੱਚ ਮਨੀਸ਼ ਦਾ ਦੋਸਤ ਉਮੰਗ ਮਿਲ ਗਿਆ। ਇਸ ਦੌਰਾਨ ਮਨੀਸ਼ ਅਤੇ ਉਮੰਗ ਵਿੱਚ ਬਹਿਸ ਹੋ ਗਈ ਤੇ ਉਮੰਗ ਨੇ ਤੇਜ਼ਧਾਰ ਚਾਕੂ ਨਾਲ ਮਨੀਸ਼ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੰਤਾ ਤੇ ਫ਼ਰਾਰ ਹੋ ਗਿਆ ਹੈ। ਪੁਲੀਸ ਨੇ ਉਮੰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ।