ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੁਲਾਈ
ਇੱਥੋਂ ਦੇ ਥਾਣਾ ਸੈਕਟਰ 34 ਦੀ ਪੁਲੀਸ ਨੇ ਫਲੈਟ ਦਿਵਾਉਣ ਦੇ ਨਾਮ ’ਤੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਰਾਜਨ ਰੇਖੀ ਵਾਸੀ ਸੈਕਟਰ 29 ਅਤੇ 10 ਹੋਰਨਾਂ ਵਿਅਕਤੀਆਂ ਦੀ ਸ਼ਿਕਾਇਤ ’ਤੇ ਪ੍ਰੇਮ ਲਾਲ ਮਿੱਢਾ ਵਾਸੀ ਸੈਕਟਰ 21 ਡੀ ਖ਼ਿਲਾਫ਼ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਉਸ ਅਤੇ 10 ਹੋਰ ਵਿਅਕਤੀਆਂ ਕੋਲੋਂ ਫਲੈਟ ਦਿਵਾਉਣ ਦੇ ਨਾਮ ’ਤੇ 10-10 ਲੱਖ ਰੁਪਏ ਲੈ ਲਏ ਪਰ ਬਾਅਦ ਵਿੱਚ ਨਾ ਤਾਂ ਉਸ ਨੇ ਕਿਸੇ ਨੂੰ ਫਲੈਟ ਦਿਵਾਇਆ ਅਤੇ ਨਾ ਹੀ ਉਨ੍ਹਾਂ ਦੇ ਰੁਪਏ ਵਾਪਸ ਕੀਤੇ ਹਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।