ਪੱਤਰ ਪ੍ਰੇਰਕ
ਖਰੜ, 31 ਅਕਤੂਬਰ
ਪੁਲੀਸ ਨੇ ਰਾਜਪਾਲ ਨਾਂ ਦੇ ਪ੍ਰੀਤ ਬਿਹਾਰ ਕਲੋਨੀ ਨਾਭਾ ਦੇ ਵਸਨੀਕ ਨਾਲ ਫਲੈਟ ਖਰੀਦਣ ਦੇ ਨਾਂ ’ਤੇ ਧੋਖਾਧੜੀ ਦੇ ਦੋਸ਼ ਹੇਠ ਰਘਬੀਰ ਸਿੰਘ ਤੇ ਨੇਹਾ ਸ਼ਰਮਾ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਦੂਜੀ ਧਿਰ ਵੱਲੋਂ ਉਨ੍ਹਾਂ ਨੂੰ ਫਲੈਟ ਨੰਬਰ 209 ਦਿਖਾਇਆ ਸੀ ਜਿਸ ਦਾ 40 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਉਸ ਵੱਲੋਂ ਉਨ੍ਹਾਂ ਨੂੰ 9 ਲੱਖ ਰੁਪਏ ਦਿੱਤੇ ਗਏ। ਉਸ ਨੇ ਦੋਸ਼ ਲਗਾਇਆ ਹੈ ਕਿ ਰਜਿਸਟਰੀ ਕਰਵਾਉਣ ਸਮੇਂ ਦੂਜੀ ਧਿਰ ਵੱਲੋਂ ਉਸ ਨਾਲ ਬਿਆਨਾ ਕੀਤਾ ਹੋਇਆ ਸੀ ਜੋ ਝੂਠਾ ਅਤੇ ਜਾਅਲੀ ਸੀ। ਜਦੋਂ ਸ਼ਿਕਾਇਕਰਤਾ ਵੱਲੋਂ ਫਲੈਟ ਨਾ ਮਿਲਣ ’ਤੇ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਦੂਜੀ ਧਿਰ ਵੱਲੋਂ ਲਾਰੇ ਲਗਾਏ ਜਾਣ ਲੱਗੇ। ਫਿਰ ਉਨ੍ਹਾਂ ਨੇ ਜੋ ਚੈੱਕ ਦਿੱਤੇ ਉਹ ਬਾਊਂਸ ਹੋ ਗਏ।