ਲੰਡਨ: ਭਾਰਤ ਨੇ ਇੰਗਲੈਂਡ ਖ਼ਿਲਾਫ਼ ਆਪਣੀ ਦੂਜੀ ਪਾਰੀ ਵਿੱਚ 466 ਦੌੜਾਂ ਬਣਾ ਕੇ ਮੇਜ਼ਬਾਨਾਂ ਸਾਹਮਣੇ ਚੌਥੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ 368 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ 191 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਇੰਗਲੈਂਡ ਨੇ 290 ਦੌੜਾਂ ਬਣਾ ਕੇ 99 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਰੋਹਿਤ ਸ਼ਰਮਾ(127) ਤੇ ਚੇਤੇਸ਼ਵਰ ਪੁਜਾਰਾ(61) ਦੀਆਂ ਪਾਰੀਆਂ ਜਿੱਥੇ ਤੀਜੇ ਦਿਨ ਭਾਰਤੀ ਪਾਰੀ ਦਾ ਆਕਰਸ਼ਣ ਸਨ, ਉਥੇ ਚੌਥੇ ਦਿਨ ਸ਼ਰਦੁਲ ਠਾਕੁਰ ਤੇ ਰਿਸ਼ਭ ਪੰਤ ਨੇ ਸੱਤਵੇਂ ਵਿਕਟ ਲਈ 100 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ ਮਜ਼ਬੂਤ ਲੀਡ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਠਾਕੁਰ ਨੇ 72 ਗੇਂਦਾਂ ’ਚ 60 ਤੇ ਪੰਤ ਨੇ 106 ਗੇਂਦਾਂ ਵਿੱਚ 50 ਦੌੜਾਂ ਦੀ ਪਾਰੀ ਖੇਡੀ। ਕਪਤਾਨ ਵਿਰਾਟ ਕੋਹਲੀ ਨੇ 44 ਦੌੜਾਂ ਬਣਾਈਆਂ। ਹੇਠਲੇ ਕ੍ਰਮ ਵਿੱਚ ਉਮੇਸ਼ ਯਾਦਵ ਨੇ 25 ਤੇ ਜਸਪ੍ਰੀਤ ਬੁਮਰਾਹ ਨੇ 24 ਦੌੜਾਂ ਬਣਾਈਆਂ। ਇੰਗਲੈਂਡ ਲਈ ਕ੍ਰਿਸ ਵੋਕਸ ਨੇ ਤਿੰਨ ਜਦੋਂਕਿ ਓਲੀ ਰੋਬਿਨਸਨ ਤੇ ਮੋਈਨ ਅਲੀ ਨੇ ਦੋ ਦੋ ਵਿਕਟਾਂ ਲਈਆਂ। -ਪੀਟੀਆਈ