ਸ਼ਸ਼ੀਪਾਲ ਜੈਨ
ਖਰੜ, 28 ਨਵੰਬਰ
ਲੁਧਿਆਣਾ ਕੌਮੀ ਮਾਰਗ ’ਤੇ ਪਿੰਡ ਘੜੂੰਆਂ ਨੇੜੇ ਚੰਡੀਗੜ ਯੂਨੀਵਰਸਿਟੀ ਕੋਲ ਅੱਜ ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਦੇ ਸੜਕ ਕਿਨਾਰੇ ਖੜ੍ਹੇ ਤਿੰਨ ਆਟੋ ਰਿਕਸ਼ਿਆਂ ਵਿੱਚ ਵੱਜਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਅੱਜ ਇੱਕ ਵਰਨਾ ਕਾਰ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾ ਰਹੀ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਕਾਰ ਚੰਡੀਗੜ੍ਹ ਯੂਨੀਵਰਸਿਟੀ ਦੇ ਗੇਟ ਨੇੜੇ ਸੜਕ ਕਿਨਾਰੇ ਖੜ੍ਹੇ ਤਿੰਨ ਆਟੋ ਰਿਕਸ਼ਿਆਂ ਨੂੰ ਕੁਚਲਦੀ ਹੋਈ ਖੰਭੇ ਵਿੱਚ ਜਾ ਵੱਜੀ। ਹਾਦਸੇ ਵਿੱਚ ਤਿੰਨ ਆਟੋ ਚਾਲਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਾਰੇ ਜ਼ਖ਼ਮੀਆਂ ਨੂੰ ਲੋਕਾਂ ਨੇ ਸਿਵਲ ਹਸਪਤਾਲ ਖਰੜ ਲਿਆਂਦਾ, ਜਿਥੇ ਡਾਕਟਰਾਂ ਨੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਇਲਾਵਾ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਇਨ੍ਹਾਂ ਜ਼ਖ਼ਮੀਆਂ ਨੂੰ ਪੀਜੀਆਈ ਭੇਜ ਦਿੱਤਾ ਹੈ। ਚੰਡੀਗੜ੍ਹ ਪਹੁੰਚੇ ਜ਼ਖ਼ਮੀਆਂ ਵਿੱਚੋਂ ਇੱਕ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮਰਨ ਵਾਲਿਆਂ ਵਿੱਚੋਂ ਦੋ ਦੀ ਪਛਾਣ ਜਮੀਲ ਖਾਨ ਤੇ ਸੁਰਿੰਦਰ ਸਿੰਘ ਵਾਸੀ ਘੜੂੰਆਂ ਵਜੋਂ ਹੋਈ ਹੈ।