ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਐੱਮਐੱਮ ਪੁਰੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਸੈਕਟਰ-25 ਦੇ ਸਮਸ਼ਾਨ ਘਾਟ ਵਿੱਚ ਸਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਸੁਧਾਂਸ਼ੂ ਨੇ ਦੇਹ ਨੂੰ ਅਗਨੀ ਭੇਂਟ ਕੀਤੀ। ਸਸਕਾਰ ਮੌਕੇ ਪ੍ਰੋ. ਆਰ.ਸੀ. ਸੋਬਤੀ, ਪ੍ਰੋ. ਕੇ.ਐਨ. ਪਾਠਕ (ਦੋਵੇਂ ਪੀ.ਯੂ. ਦੇ ਸਾਬਕਾ ਵਾਈਸ ਚਾਂਸਲਰ), ਮੌਜੂਦਾ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ, ਸਾਬਕਾ ਸੈਨੇਟਰ ਤੇ ਸਿੰਡੀਕੇਟ ਮੈਂਬਰ ਪ੍ਰੋ. ਰਾਬਿੰਦਰਨਾਥ ਸ਼ਰਮਾ, ਭੁਪਿੰਦਰ ਬਰਾੜ, ਪ੍ਰੋ. ਰੌਣਕੀ ਰਾਮ, ਅਮੀਰ ਸੁਲਤਾਨਾ ਆਦਿ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਪਤਨੀ ਪ੍ਰੋ. ਸੁਧਾ ਪੁਰੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। -ਪੱਤਰ ਪ੍ਰੇਰਕ