ਐਸਏਐਸ ਨਗਰ (ਮੁਹਾਲੀ): ਇੱਥੋਂ ਦੇ ਪੁੱਡਾ ਭਵਨ ਵਿਚ ਤਾਇਨਾਤ ਸਮੂਹ ਜੂਨੀਅਰ ਇੰਜਨੀਅਰਾਂ ਦੀ ਸਾਂਝੀ ਮੀਟਿੰਗ ਹੋਈ, ਜਿਸ ਵਿੱਚ ਜੇਈਜ਼ ਨੂੰ ਦਰਪੇਸ਼ ਮੁਸ਼ਕਲਾਂ ਵਿਚਾਰੀਆਂ ਗਈਆਂ। ਇਸ ਮੌਕੇ ਸਰਬਸੰਮਤੀ ਨਾਲ ‘ਪੁੱਡਾ ਜੂਨੀਅਰ ਇੰਜਨੀਅਰਜ਼ ਪੰਜਾਬ’ ਨਾਂ ਦੀ ਨਵੀਂ ਜਥੇਬੰਦੀ ਬਣਾਈ ਗਈ ਤੇ ਰਾਜਿੰਦਰਪਾਲ ਸਿੰਘ ਬਾਬਾ, ਮਨਪ੍ਰੀਤ ਸਿੰਘ, ਜਰਮਨਜੋਤ ਸਿੰਘ, ਵਿਜੈਪਾਲ ਗਿੱਲ, ਅਕਸ਼ੈ ਗੋਇਲ, ਲਲਨ ਕੁਮਾਰ ਤੇ ਮੁਕੇਸ਼ ਕੁਮਾਰ ਨੂੰ ਜਥੇਬੰਦੀ ਦੇ ਕਨਵੀਨਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਜੇਈਜ਼ ਨੇ ਇੱਕ ਮੱਤ ਹੋ ਕੇ ਡੈਪੂਟੇਸ਼ਨ ਵਿਰੁੱਧ ਲਾਮਬੰਦ ਹੋਣ ਦਾ ਫੈ਼ਸਲਾ ਲਿਆ। -ਪੱਤਰ ਪ੍ਰੇਰਕ