ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਮਈ
ਸਿਟੀ ਬਿਊਟੀਫੁਲ ਵਿੱਚ ਖਿੱਚ ਦਾ ਕੇਂਦਰ ਬਣੇ ਬਰਡ ਪਾਰਕ ਦਾ ਯੂਟੀ ਦੇ ਜੰਗਲਾਤ ਵਿਭਾਗ ਨੇ ਸਮਾਂ ਅੱਧਾ ਘੰਟਾ ਹੋਰ ਵਧਾ ਦਿੱਤਾ ਹੈ। ਇਹ ਪਾਰਕ ਹੁਣ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇਗਾ। ਪਹਿਲਾਂ ਇਸ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5.30 ਵਜੇ ਤੱਕ ਸੀ। ਪ੍ਰਸ਼ਾਸਨ ਵੱਲੋਂ ਨਵਾਂ ਸਮਾਂ 6 ਮਈ ਤੋਂ ਲਾਗੂ ਕੀਤਾ ਜਾਵੇਗਾ, ਜਦੋਂਕਿ ਬਰਡ ਪਾਰਕ ਸੋਮਵਾਰ ਅਤੇ ਮੰਗਲਵਾਰ ਨੂੰ ਆਮ ਲੋਕਾਂ ਲਈ ਬੰਦ ਰਹੇਗਾ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਪ੍ਰਸ਼ਾਸਨ ਨੇ ਬਰਡ ਪਾਰਕ ਦਾ ਸਮਾਂ 10 ਵਜੇ ਤੋਂ 4 ਵਜੇ ਦੀ ਥਾਂ 5.30 ਵਜੇ ਕਰ ਦਿੱਤਾ ਸੀ।