ਵਿਦੇਸ਼ੀ ਡੈਲੀਗੇਟਾਂ ਨੇ ਕੀਤਾ ਚੰਡੀਗੜ੍ਹ ਦਾ ਸੈਰ-ਸਪਾਟਾ : The Tribune India

ਵਿਦੇਸ਼ੀ ਡੈਲੀਗੇਟਾਂ ਨੇ ਕੀਤਾ ਚੰਡੀਗੜ੍ਹ ਦਾ ਸੈਰ-ਸਪਾਟਾ

ਰੌਕ ਗਾਰਡਨ ਤੇ ਕੈਪੀਟਲ ਕੰਪਲੈਕਸ ਦਾ ਦੌਰਾ; ਅੱਜ ਆਨੰਦਪੁਰ ਸਾਹਿਬ ਵਿੱਚ ਵਿਰਾਸਤ-ਏ-ਖਾਲਸਾ ਦੇਖਣਗੇ ਡੈਲੀਗੇਟ

ਵਿਦੇਸ਼ੀ ਡੈਲੀਗੇਟਾਂ ਨੇ ਕੀਤਾ ਚੰਡੀਗੜ੍ਹ ਦਾ ਸੈਰ-ਸਪਾਟਾ

ਚੰਡੀਗੜ੍ਹ ਦੇ ਰੌਕ ਗਾਰਡਨ ਦਾ ਦੌਰਾ ਕਰਦੇ ਹੋਏ ਡੈਲੀਗੇਟ। ਫੋਟੋ: ਰਵੀ ਕੁਮਾਰ

ਆਤਿਸ਼ ਗੁਪਤਾ

ਚੰਡੀਗੜ੍ਹ, 31 ਜਨਵਰੀ

ਚੰਡੀਗੜ੍ਹ ਵਿੱਚ ਭਾਰਤ ਦੀ ਅਗਵਾਈ ਹੇਠ ਹੋਇਆ ਜੀ-20 ਸਿਖਰ ਸੰਮੇਲਨ ਅੱਜ ਬਾਅਦ ਦੁਪਹਿਰ ਸਮਾਪਤ ਹੋ ਗਿਆ। ਮੀਟਿੰਗ ਵਿੱਚ 20 ਦੇਸ਼ਾਂ ਤੋਂ ਆਏ 100 ਦੇ ਕਰੀਬ ਡੈਲੀਗੇਟਾਂ ਨੇ ਕੌਮਾਂਤਰੀ ਵਿੱਤੀ ਪ੍ਰਣਾਲੀ ਵਿੱਚ ਕਮੀਆਂ ਦੇ ਹੱਲ ਲੱਭਣ ਅਤੇ ਵਿਕਾਸ ਲਈ ਵਿੱਤ ਵਧਾਉਣ ਬਾਰੇ ਵਿਚਾਰ-ਚਰਚਾ ਕੀਤੀ। ਸੰਮੇਲਨ ਦੀ ਸਮਾਪਤੀ ਤੋਂ ਬਾਅਦ 100 ਦੇ ਕਰੀਬ ਡੈਲੀਗੇਟਾਂ ਨੇ ਚੰਡੀਗੜ੍ਹ ਦਾ ਸੈਰ ਸਪਾਟਾ ਕੀਤਾ। ਇਸ ਮੌਕੇ ਡੈਲੀਗੇਟ ਸ਼ਹਿਰ ਦੇ ਵਿਰਾਸਤੀ ਕੈਪੀਟਲ ਕੰਪਲੈਕਸ ਅਤੇ ਰੌਕ ਗਾਰਡਨ ਪਹੁੰਚੇ।

ਇਸ ਮੌਕੇ ਡੈਲੀਗੇਟ ਕੈਪੀਟਲ ਕੰਪਲੈਕਸ ਦੀ ਵਿਰਾਸਤ ਅਤੇ ਰੌਕ ਗਾਰਡਨ ਦੀ ਖੂਬਸੁਰਤੀ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰਦੇ ਦਿਖਾਈ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਜੀ-20 ਸੰਮੇਲਨ ਵਿੱਚ ਹਿੱਸਾ ਲੈਣ ਲਈ ਪਹੁੰਚੇ 100 ਦੇ ਕਰੀਬ ਡੈਲੀਗੇਟਾਂ ਵਿੱਚ ਕੁਝ ਡੈਲੀਗੇਟ ਮੰਗਲਵਾਰ ਸ਼ਾਮ ਨੂੰ ਰਵਾਨਾ ਹੋ ਗਏ ਜਦੋਂ ਕਿ ਬਾਕੀ ਰਹਿੰਦੇ ਡੈਲੀਗੇਟ ਪਹਿਲੀ ਫਰਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਸਤਾ ਦਾ ਦੌਰਾ ਕਰਨਗੇ। ਵਿਰਾਸਤ-ਏ-ਖਾਲਸਾ ਦਾ ਦੌਰਾ ਕਰਨ ਉਪਰੰਤ ਡੈਲੀਗੇਟ ਪੰਜਾਬ ਦੇ ਰਿਵਾਇਤੀ ਪੰਜਾਬੀ ਖਾਣੇ ਦਾ ਆਨੰਦ ਲੈਣਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੈਲੀਗੇਟਾਂ ਨੇ 29 ਜਨਵਰੀ ਨੂੰ ਆਈਆਰਬੀ ਸਾਰੰਗਪੁਰ ਵਿਖੇ ਪੋਲੋ ਮੈਚ ਦਾ ਆਨੰਦ ਮਾਣਿਆ ਸੀ। ਇਸ ਤੋਂ ਬਾਅਦ 30 ਜਨਵਰੀ ਨੂੰ ਸੁਖਨਾ ਲੇਕ ਕਲੱਬ ਵਿੱਚ ਸੰਸਕ੍ਰਿਤਕ ਸਮਾਗਮ ਵਿੱਚ ਹਿੱਸਾ ਲਿਆ ਜਿੱਥੇ ਭੰਗੜਾ, ਲੋਕ ਅਤੇ ਸ਼ਾਸਤਰੀ ਨਾਚ ਅਤੇ ਸੰਗੀਤ ਦੀ ਪੇਸ਼ਕਾਰੀਆਂ ਕੀਤੀਆਂ ਗਈਆਂ। ਸੁਖਨਾ ਝੀਲ ’ਤੇ ਲੇਜ਼ਰ ਸ਼ੋਅ ਕਰਵਾਇਆ ਗਿਆ। ਡੈਲੀਗੇਟਾਂ ਨੇ ਢੋਲ ਦੀ ਥਾਪ ’ਤੇ ਭੰਗੜੇ ਪਾਏ।

29 ਤੋਂ 31 ਮਾਰਚ ਨੂੰ ਖੇਤੀਬਾੜੀ ਵਰਕਿੰਗ ਗਰੁੱਪ ਦੀ ਹੋਵੇਗੀ ਮੀਟਿੰਗ

ਜੀ-20 ਦੀ ਪਹਿਲੀ ਕੌਮਾਂਤਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਮੀਟਿੰਗ ਅੱਜ ਸਮਾਪਤ ਹੋ ਗਈ ਹੈ ਪਰ 29 ਤੋਂ 31 ਮਾਰਚ ਨੂੰ ਖੇਤੀਬਾੜੀ ਵਰਕਿੰਗ ਗਰੁੱਪ ਦੀ ਦੂਜੀ ਮੀਟਿੰਗ ਚੰਡੀਗੜ੍ਹ ਵਿੱਚ ਹੋਵੇਗੀ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ 29 ਤੋਂ 31 ਮਾਰਚ ਨੂੰ ਹੋਣ ਵਾਲੀ ਮੀਟਿੰਗ ’ਚ ਵੀ ਡੈਲੀਗੇਟਾਂ ਦਾ ਧੂਮਧਾਮ ਨਾਲ ਸਵਾਗਤ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All