ਪੀਪੀ ਵਰਮਾ
ਪੰਚਕੂਲਾ, 1 ਜਨਵਰੀ
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਦੇ ਕਾਰਨ ਚੰਡੀਮੰਦਰ ਟੌਲ ਪਲਾਜ਼ਾ ਅੱਜ 8ਵੇਂ ਦਿਨ ਵੀ ਪਰਚੀ ਮੁਕਤ ਰਿਹਾ। ਭਾਰਤੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਕਰਮ ਸਿੰਘ ਨੇ ਕਿਹਾ ਕਿ ਜਦ ਤੱਕ ਸਰਕਾਰ ਖੇਤੀਬਾੜੀ ਕਾਨੂੰਨ ਰੱਦ ਨਹੀਂ ਕਰਦੀ, ਤੱਦ ਤੱਕ ਪਲਾਜ਼ਾ ਪਰਚੀ ਮੁਕਤ ਰਹੇਗਾ ਲੋਕਾਂ ਵਾਸਤੇ ਲੰਗਰ ਵੀ ਚੱਲਦਾ ਰਹੇਗਾ। ਇਸ ਤੋਂ ਇਲਾਵਾ ਪਲਾਜ਼ਾ ’ਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ। ਅੱਜ ਪੰਜਾਬੀ ਗਾਇਕ ਨੇ ਵੀ ਆ ਕੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਥਨ ਕੀਤਾ ਅਤੇ ਗੀਤ ਗਾਏ। ਇਸ ਦੌਰਾਨ ਕਾਲਕਾ ਦੇ ਵਿਧਾਇਕ ਪ੍ਰਦੀਪ ਚੌਧਰੀ ਇਸ ਧਰਨੇ ਵਿੱਚ ਸ਼ਾਮਲ ਹੋਏ।