ਚੰਡੀਗੜ੍ਹ: ਨਰਸਿੰਗ ਵਿਭਾਗ ਜੀਐੱਮਸੀਐੱਚ ਸੈਕਟਰ-32 ਚੰਡੀਗੜ੍ਹ ਵਿੱਚ ਮਾਡਰਨ ਨਰਸਿੰਗ ਕਿੱਤੇ ਦੀ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੀ ਜੈਅੰਤੀ ਮਨਾਉਣ ਲਈ 6 ਤੋਂ 12 ਮਈ ਤੱਕ ਕੌਮਾਂਤਰੀ ਨਰਸ ਹਫ਼ਤਾ ਮਨਾ ਰਿਹਾ ਹੈ। ਇਸੇ ਤਹਿਤ ਅੱਜ ਯੋਗ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਨਿਰਦੇਸ਼ਕ ਪ੍ਰੋ.ਜਸਵਿੰਦਰ ਕੌਰ ਨੇ ਦੀਵਾ ਬਾਲ ਕੇ ਸਮਾਗਮ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਯੋਗ ਦਾ ਮਹੱਤਵ ਦੱਸਦੇ ਹੋਏ ਨਰਸਾਂ ਨੂੰ ਰੋਜ਼ਾਨਾ ਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਨਰਸਿੰਗ ਅਧਿਕਾਰੀ ਅੰਜੂ ਬਾਲਾ ਅਤੇ ਨਰਸਿੰਗ ਅਧਿਕਾਰੀ ਬਲਵਿੰਦਰ ਕੌਰ ਦੀ ਟੀਮ ਨੇ ਭਾਰਤੀ ਯੋਗ ਸੰਸਥਾਨ ਤੋਂ ਆਪਣੀ ਟੀਮ ਮੈਂਬਰਾਂ ਨਾਲ ਯੋਗ ਕਰਨ ਲਈ ਦਰਸ਼ਕਾਂ ਨੂੰ ਤਿਆਰ ਕੀਤਾ। ਬਲੱਡ ਪ੍ਰੈਸ਼ਰ ਵੱਧ ਦੀ ਰੋਕਥਾਮ ਅਤੇ ਹੋਰਨਾਂ ਰੋਗਾਂ ਦੇ ਇਲਾਜ ਸਬੰਧੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲੇ ਵਿੱਚ ਨਰਸਿੰਗ ਅਧਿਕਾਰੀ ਅੰਗਰਾਜ ਅਤੇ ਸਿਮਰਨ ਜੇਤੂ ਰਹੇ। ਦੂਜਾ ਸਥਾਨ ਨਰਸਿੰਗ ਅਧਿਕਾਰੀ ਅੰਕਿਤਾ ਅਤੇ ਨਿਤੀਸ਼ ਨੂੰ ਮਿਲਿਆ। ਇਸ ਮੌਕੇ ਨਰਸਾਂ ਲਈ ਮਨੋਰੰਜਨ ਖੇਡਾਂ ਵੀ ਕਰਵਾਈਆਂ ਗਈਆਂ। -ਟਨਸ