ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 10 ਮਈ
ਇਥੋਂ ਦੀ ਪਟਿਆਲਾ ਰੋਡ ’ਤੇ ਛੱਤ ਟਰੈਫਿਕ ਲਾਈਟਾਂ ’ਤੇ ਸੜਕ ਕੰਢੇ ਪੰਜ ਮਹੀਨੇ ਦੀ ਬੱਚੀ ਲਾਵਾਰਿਸ ਹਾਲਤ ਵਿੱਚ ਮਿਲੀ ਹੈ। ਪੁਲੀਸ ਨੇ ਬੱਚੀ ਨੂੰ ਢਕੋਲੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਹੈ। ਬੱਚੀ ਦੀ ਹਾਲਤ ਠੀਕ ਹੈ। ਵੇਰਵਿਆਂ ਅਨੁਸਾਰ ਪਟਿਆਲਾ ਰੋਡ ’ਤੇ ਸੜਕ ਕੰਢੇ ਰਾਹਗੀਰਾਂ ਨੇ ਅੱਜ ਸ਼ਾਮ ਤਕਰੀਬਨ ਸਾਢੇ ਪੰਜ ਵਜੇ ਬੱਚੀ ਦੇ ਰੌਣ ਦੀ ਆਵਾਜ਼ ਸੁਣੀ। ਮੌਕੇ ’ਤੇ ਜਾ ਕੇ ਦੇਖਿਆ ਤਾਂ ਝਾੜੀਆਂ ਵਿੱਚ ਇਕ ਬੋਰੀ ਵਿੱਚ ਲਿਪਟੀ ਬੱਚੀ ਲਾਵਾਰਿਸ ਹਾਲਤ ਵਿੱਚ ਪਈ ਸੀ। ਰਾਹਗੀਰਾਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ। ਢਕੋਲੀ ਹਸਪਤਾਲ ਦੇ ਡਾਕਟਰਾਂ ਨੇ ਬੱਚੀ ਨੂੰ ਦੁੱਧ ਪਿਲਾਉਣ ਮਗਰੋਂ ਉਸ ਦਾ ਡਾਕਟਰੀ ਮੁਆਇਨਾ ਕਰ ਉਸ ਨੂੰ ਹਸਪਤਾਲ ਦਾਖ਼ਲ ਕਰ ਲਿਆ। ਲੋਕਾਂ ਨੇ ਦੱਸਿਆ ਕਿ ਬੱਚੀ ਦੇ ਮੂੰਹ ਵਿੱਚ ਕਪੜਾ ਤੁੰਨਿਆ ਹੋਇਆ ਸੀ ਤਾਂ ਜੋ ਉਸ ਦੀ ਰੌਣ ਵੀ ਆਵਾਜ਼ ਨਾ ਆ ਸਕੇ।