ਬਸੀ ਪਠਾਣਾਂ (ਅਜੇ ਮਲਹੋਤਰਾ): ਬਸੀ ਪਠਾਣਾਂ ਸ਼ਹਿਰ ’ਚ ਪਹਿਲਾ ਕਰੋਨਾ ਪਾਜ਼ੇਟਿਵ ਕੇਸ ਨਿਕਲਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਹ ਕੇਸ ਬਸੀ ਪਠਾਣਾਂ ਸ਼ਹਿਰ ਦੇ ਬਾਈਪਾਸ ’ਤੇ ਬਣੀ ਝੁੱਗੀ ਝੌਂਪੜੀਆਂ ਵਿੱਚ ਦਿੱਲੀ ਤੋਂ ਪਰਤੇ ਪਰਵਾਸੀ ਮਜ਼ਦੂਰ ਵਿੱਚ ਪਾਇਆ ਗਿਆ ਹੈ। ਇਸ ਕੇਸ ਦੀ ਪੁਸ਼ਟੀ ਕਰਦਿਆਂ ਕਮਿਉਨਿਟੀ ਸਿਹਤ ਕੇਂਦਰ ਦੀ ਐਸਐਮਓ ਡਾ.ਨਿਰਮਲ ਕੌਰ ਨੇ ਦੱਸਿਆ ਕਿ ਇਹ ਪਰਵਾਸੀ ਮਜ਼ਦੂਰ ਦਿੱਲੀ ਤੋਂ ਪਿਛਲੇ ਦਿਨੀ ਇਥੇ ਸੀ। ਇਸ ਨੂੰ ਇਲਾਜ ਲਈ ਰਾਜਪੁਰਾ ਦੇ ਗਿਆਨ ਸਾਗਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ-ਨਾਲ ਸਿਹਤ ਵਿਭਾਗ ਇਹ ਜਾਂਚ ਵੀ ਕਰ ਰਿਹਾ ਹੈ ਕਿ ਇਹ ਪਰਵਾਸੀ ਮਜ਼ਦੂਰ ਹੋਰ ਕਿਸ-ਕਿਸ ਦੇ ਸੰਪਰਕ ਵਿੱਚ ਰਿਹਾ ਹੈ।