ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ਵਿੱਚ ਅੱਗ

ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ਵਿੱਚ ਅੱਗ

ਗੋਬਿੰਦਪੁਰਾ ਦੇ ਘਰ ਵਿੱਚ ਅੱਗ ਲੱਗਣ ਕਾਰਨ ਸੜੇ ਹੋਏ ਸਾਮਾਨ ਦਾ ਦ੍ਰਿਸ਼।

ਆਤਿਸ਼ ਗੁਪਤਾ

ਚੰਡੀਗੜ੍ਹ, 23 ਨਵੰਬਰ

ਇੱਥੇ ਦੇ ਮਨੀਮਾਜਰਾ ਨਾਲ ਲਗਦੇ ਗੋਬਿੰਦਪੁਰਾ ਇਲਾਕੇ ਵਿੱਚ ਸਥਿਤ ਘਰ ਦੀ ਪਹਿਲੀ ਮੰਜ਼ਿਲ ’ਤੇ ਸਵੇਰੇ ਗੈਸ ਸਿਲੰਡਰ ਲੀਕ ਹੋਣ ਕਰਕੇ ਅੱਗ ਲੱਗ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਮਨੀਮਾਜਰਾ ਦੀਆਂ ਤਿੰਨ ਗੱਡੀਆਂ ਅਤੇ ਮੋਟਰਸਾਈਕਲ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਹੈ। ਇਸ ਦੌਰਾਨ ਛੇ ਮਹੀਨੇ ਦੀ ਬੱਚੀ ਸਣੇ ਚਾਰ ਜਣੇ ਝੁਲਸ ਗਏ ਹਨ। ਪੀੜਤਾਂ ਵਿੱਚੋਂ 6 ਸਾਲਾਂ ਬੱਚੀ ਨੂੰ ਪੀਜੀਆਈ ਅਤੇ ਸਲਮਾਨ, ਅਨਿਸ਼ ਅਤੇ ਇਕ ਹੋਰ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦਪੁਰਾ ਵਿੱਚ ਸਥਿਤ ਘਰ ਦੀ ਪਹਿਲੀ ਮੰਜ਼ਿਲ ’ਤੇ ਅਨਿਸ਼ ਨਾਮ ਦਾ ਨੌਜਵਾਨ ਸਿਲੰਡਰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਸਿਲੰਡਰ ਲੀਕ ਹੋ ਗਿਆ ਅਤੇ ਅਚਾਨਕ ਅੱਗ ਲੱਗ ਗਈ।

ਅੱਗ ਲੱਗਣ ਕਰਕੇ ਅਨਿਸ਼ ਸਿਲੰਡਰ ਦੀ ਅੱਗ ਬੁਝਾਉਂਦਿਆਂ ਝੁਲਸ ਗਿਆ ਜਦਕਿ ਕਮਰੇ ਦੇ ਬਾਹਰ ਖੇਡ ਰਹੀ 6 ਮਹੀਨੇ ਦੀ ਬੱਚੀ ਵੀ ਜ਼ਖ਼ਮੀ ਹੋ ਗਈ ਹੈ। ਇਸੇ ਦੌਰਾਨ ਦੋ ਹੋਰ ਜਣੇ ਜ਼ਖ਼ਮੀ ਹੋ ਗਏ ਹਨ। ਮਨੀਮਾਜਰਾ ਫਾਇਰ ਸਟੇਸ਼ਨ ਦੇ ਫਾਈਰ ਮੈਨ ਜੀਐਸ ਮੁਲਤਾਨੀ ਨੇ ਦੱਸਿਆ ਕਿ ਘਰ ’ਚ ਅੱਗ ਲੱਗਣ ਸਬੰਧੀ ਉਨ੍ਹਾਂ ਕੋਲ 9.08 ਮਿੰਟ ’ਤੇ ਸੂਚਨਾ ਮਿਲੀ ਸੀ ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਅਤੇ ਤਿੰਨ ਗੱਡੀਆਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਭਾਰੀ ਮੁਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਹੈ।

ਉਨ੍ਹਾਂ ਦੱਸਿਆ ਕਿ ਅੱਗ ਗੈਸ ਸਿਲੰਡਰ ਲੀਕ ਹੋਣ ਕਰਕੇ ਲੱਗੀ ਹੈ। ਇਸ ਦੌਰਾਨ ਘਰ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਡਾਕਟਰਾਂ ਵੱਲੋਂ ਜ਼ਖ਼ਮੀਆਂ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

ਗੋਬਿੰਦਗੜ੍ਹ ਦੇ ਬੀਡੀ ਕੰਪਲੈਕਸ ਵਿੱਚ ਅੱਗ ਲੱਗੀ

ਮੰਡੀ ਗੋਬਿੰਦਗੜ (ਡਾ. ਹਿਮਾਂਸ਼ੂ ਸੂਦ): ਇੱਥੋਂ ਦੇ ਬੱਸ ਸਟੈਂਡ ਅੱਗੇ ਬੀਡੀ ਕੰਪਲੈਕਸ ਵਿੱਚ ਅੱਜ ਅੱਗ ਲੱਗ ਗਈ ਜਿਸ ਵਿੱਚ ਤਿੰਨ ਦਫ਼ਤਰਾਂ ਦਾ ਕਾਫ਼ੀ ਨੁਕਸਾਨ ਹੋਇਆ। ਅੱਗ ਇੰਨੀ ਭਿਆਨਕ ਸੀ ਕਿ ਦਫ਼ਤਰ ਦੀਆਂ ਟਾਇਲਾਂ ਵੀ ਟੁੱਟ ਗਈਆਂ ਪ੍ਰੰਤੂ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਦਫ਼ਤਰਾਂ ਦੇ ਮਾਲਕ ਵਿਵੇਕ ਕੌੜਾ, ਪ੍ਰਵੀਨ ਕੁਮਾਰ ਅਤੇ ਵਿਨੈ ਖੌਸਲਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਫਰਮ ਜੈ ਜਵਾਲਾ ਇੰਟਰਪ੍ਰਾਇਜ਼ਜ਼, ਮਿੱਤਲ ਸਟੀਲ ਰੋਲਿੰਗ ਮਿੱਲ, ਆਰ.ਐੱਸ.ਐੱਸ ਇਸਪਾਤ ਦੇ ਦਫ਼ਤਰਾਂ ਵਿੱਚ ਅੱਗ ਕਾਰਨ ਉਨ੍ਹਾਂ ਦਾ ਕਰੀਬ 10 ਸਾਲਾਂ ਦਾ ਰਿਕਾਰਡ ਸੜ ਗਿਆ। ਪੁਲੀਸ ਦਾ ਕਹਿਣਾ ਹੈ ਕਿ ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All